ਕਾਠਗੜ੍ਹ, 8 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਸਾਰੀਆਂ ਪਾਰਟੀਆਂ ਵਲੋਂ ਐਲਾਨੇ ਉਮੀਦਵਾਰਾਂ ਵਲੋਂ ਪਿੰਡ-ਪਿੰਡ, ਗਲੀ-ਗਲੀ ਮੁਹੱਲੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸੇ ਕੜੀ ਦੇ ਤਹਿਤ ਜੋਨ ਸੁਧਾਮਾਜਰਾ ਬਲਾਕ ਸੰਮਤੀ ਮੈਂਬਰ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਨਕ ਸਿੰਘ ਜੰਡੀ ਦੇ ਹੱਕ ਵਿੱਚ ਪਿੰਡ ਜੰਡੀ 'ਚ ਵਿਸ਼ਾਲ ਇਕੱਠ ਹੋਇਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮਜ਼ਬੂਤ ਸਮਰਥਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਚੌਧਰੀ ਅਜੇ ਮੰਗੂਪੁਰ ਅਤੇ ਨਾਨਕ ਸਿੰਘ ਜੰਡੀ ਨੇ ਕਿਹਾ ਕਿ ਪਿਛਲੇ ਕੁਝ 4 ਸਾਲਾਂ ਦੌਰਾਨ ਆਪ ਦੀ ਸਰਕਾਰ ਨੇ ਸਿਰਫ ਕਾਗਜ਼ੀ ਦਾਅਵੇ ਤੇ ਇਸ਼ਤਿਹਾਰਬਾਜੀ ਹੀ ਕੀਤੀ ਹੈ, ਜਦੋਂ ਕਿ ਵਿਕਾਸ ਜਨਤਾ ਦੇ ਅਸਲੀ ਮੁੱਦਿਆਂ, ਵਿਕਾਸ, ਸੜਕਾਂ, ਪਾਣੀ, ਬਿਜਲੀ ਤੇ ਨੌਜਵਾਨਾਂ ਦੇ ਭਵਿੱਖ ਲਈ ਕੋਈ ਕੰਮ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਫੇਲ ਮਾਡਲ ਨਾਲ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਹੁਣ ਸਮਾ ਆ ਗਿਆ ਕਿ ਬਦਲਾਅ ਲਈ ਸਮਝਦਾਰੀ ਨਾਲ ਫੈਸਲਾ ਲਿਆ ਜਾਵੇ | ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਨੂੰ ਮੌਕਾ ਮਿਲਦਾ ਹੈ ਤਾਂ ਖੇਤਰ ਵਿੱਚ ਵਿਕਾਸ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਿਰਫ ਚੋਣ ਜਿੱਤਣਾ ਨਹੀ ਸਗੋਂ ਇਲਾਕੇ ਦੀਆਂ ਸਾਲਾਂ ਤੋਂ ਲਟਕਦੀਆ ਪੇਂਡੂ ਸਮੱਸਿਆਵਾਂ ਨੂੰ ਹੱਲ ਕਰਨਾ ਵੀ ਹੈ | ਇਸ ਮੌਕੇ ਗੁਰਚੈਨ ਸਿੰਘ ਸਰਪੰਚ, ਗੁਰਦੇਵ ਮਾਸਟਰ, ਦੁਰਗੇਸ਼ ਜੰਡੀ, ਸ਼ੰਕਰ ਸਾਬਕਾ ਸਰਪੰਚ, ਬਲਵਿੰਦਰ ਬਾਂਠ ਸਾਬਕਾ ਸਰਪੰਚ, ਰਸ਼ਪਾਲ ਸਿੰਘ ਪੰਨੂ ਬਹਿਰੀਨ, ਕਿੰਦਾ, ਓਮ ਪ੍ਰਕਾਸ਼ ਹੱਕਲਾ ਆਦਿ ਹਾਜ਼ਰ ਸਨ |