ਸੜੋਆ, 8 ਦਸੰਬਰ (ਹਰਮੇਲ ਸਹੂੰਗੜਾ) - ਸੜੋਆ ਜੋਨ ਤੇ ਬਲਾਕ ਸੜੋਆ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਚੋਣ ਲੜ ਰਹੇ ਸੁਖਵਿੰਦਰ ਕੁਮਾਰ ਲੱਕੀ ਦੇ ਹੱਕ ਵਿੱਚ ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਨੇ ਸੜੋਆ ਵਿਖੇ ਪਹੁੰਚ ਕੇ ਉਥੋਂ ਦੇ ਵੋਟਰਾਂ ਨੂੰ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਸਰਕਾਰ ਨੇ ਪੂਰੇ ਕੀਤੇ ਅਤੇ ਇਸ ਵਾਰ ਬਲਾਕ ਸੰਮਤੀ ਦੀਆਂ ਚੋਣਾਂ 'ਚ ਆਪ ਹੁੰਝਾ ਫਿਰ ਜਿੱਤ ਪ੍ਰਾਪਤ ਕਰੇਗੀ | ਉਹਨਾਂ ਇਹ ਵੀ ਕਿਹਾ ਕਿ ਪੋਜੇਵਾਲ ਜੋਨ ਤੋਂ ਆਪ ਦੇ ਉਮੀਦਵਾਰ ਕਰਨਵੀਰ ਕਟਾਰੀਆ ਜੋ ਕਿ ਚੋਣ ਮੈਦਾਨ ਵਿੱਚ ਉਤਰ ਗਏ ਹਨ ਵੋਟਰਾਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ 'ਚ ਕਰਨਵੀਰ ਕਟਾਰੀਆ ਨੂੰ ਸਫਲ ਕਰਨ | ਇਸ ਮੌਕੇ ਸਰਪੰਚ ਰਜੀਵ ਕੁਮਾਰ ਪਨੂੰ, ਠੇਕੇਦਾਰ ਕੁਲਦੀਪ ਸਿੰਘ, ਦੀਪਕ ਕੌਸ਼ਲ, ਸੁਖਵਿੰਦਰ ਹੇਮਾ, ਕਮਲਜੀਤ ਫੌਜੀ, ਕੁਲਵਿੰਦਰ ਕਿੰਦੋ, ਪੰਡਿਤ ਅਸ਼ੋਕ ਕੁਮਾਰ, ਮਸਤ ਰਾਮ, ਰਾਜ ਕੁਮਾਰ ਤੋਤਾ, ਚੂਹੜ ਰਾਮ ਅਤੇ ਆਪ ਦੇ ਵੋਟਰ ਤੇ ਸਪੋਰਟਰ ਹਾਜ਼ਰ ਸਨ |