ਬਲਾਚੌਰ, 8 ਦਸੰਬਰ (ਨਰੇਸ਼ ਧੌਲ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸਬ-ਇੰਸਪੈਕਟਰ ਬਿਕਰਮ ਸਿੰਘ ਰੌੜੀ ਮੁੱਖ ਅਫ਼ਸਰ ਥਾਣਾ ਬਲਾਚੌਰ ਦੀ ਅਗਵਾਈ ਵਿਚ ਸਮੇਤ ਪੁਲਿਸ ਪਾਰਟੀ ਪਾਂਧੀ ਦਾ ਭੱਠਾ ਪਿੰਡ ਮਹਿਤਪੁਰ ਵਿਖੇ ਗਸ਼ਤ ਅਤੇ ਚੈਕਿੰਗ ਦੌਰਾਨ ਕਥਿਤ ਦੋਸ਼ੀ ਪ੍ਰਵੇਸ਼ ਬੈਂਸ ਉਰਫ਼ ਪੱਪੀ ਪੁੱਤਰ ਧਰਮਵੀਰ ਬੈਂਸ ਵਾਸੀ ਵਾਰਡ ਨੰਬਰ 10 ਬਾਲਮੀਕ ਮੁਹੱਲਾ ਬਲਾਚੌਰ ਥਾਣਾ ਸਿਟੀ ਬਲਾਚੌਰ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਜਿਸ 'ਤੇ ਜੁਰਮ 21 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ | ਉਪਰੰਤ ਕਥਿਤ ਦੋਸ਼ੀ ਪ੍ਰਵੇਸ਼ ਬੈਂਸ ਦੇ ਇੰਕਸ਼ਾਫ਼ ਦੇ ਆਧਾਰ 'ਤੇ ਮੋਹਿਤ ਬੈਂਸ ਪੁੱਤਰ ਕਾਲਾ ਵਾਸੀ ਵਾਰਡ ਨੰਬਰ 10 ਵਾਲਮੀਕ ਮੁਹੱਲਾ ਬਲਾਚੌਰ ਥਾਣਾ ਸਿਟੀ ਬਲਾਚੌਰ ਨੂੰ ਵੀ ਨਾਲ ਨਾਮਜ਼ਦ ਕੀਤਾ ਗਿਆ ਅਤੇ ਧਾਰਾ 29 ਐਨ.ਡੀ.ਪੀ.ਐਸ ਐਕਟ ਦਾ ਵਾਧਾ ਜੁਰਮ ਕੀਤਾ ਗਿਆ, ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਬਾਕੀ ਹੈ | ਐਸ.ਐਚ.ਓ ਬਿਕਰਮ ਸਿੰਘ ਰੋੜੀ ਨੇ ਦੱਸਿਆ ਕਿ ਰਹਿੰਦੇ ਕਥਿਤ ਦੋਸ਼ੀ ਨੂੰ ਵੀ ਛੇਤੀ ਹੀ ਕਾਬੂ ਕੀਤਾ ਜਾਵੇਗਾ |
ਬਲਾਚੌਰ ਸਦਰ ਪੁਲਿਸ ਵਲੋਂ ਇਕ ਵਿਅਕਤੀ 10 ਗ੍ਰਾਮ ਹੈਰੋਇਨ ਸਮੇਤ ਕਾਬੂ <br/>
ਅਜੀਤ ਡੈਸਕ
09-12-2025