17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਬਿਜਲੀ ਦਫ਼ਤਰ ਡਵੀਜ਼ਨ ਬੰਗਾ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ <br/>

ਅਜੀਤ ਡੈਸਕ 09-12-2025

ਬੰਗਾ, 8 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਨਿੱਤ ਨਵੇਂ ਦਿਨ ਘੜੀਆਂ ਜਾ ਰਹੀਆਂ ਮਜ਼ਦੂਰ, ਮੁਲਾਜ਼ਮ, ਪੈਨਸਨਰਜ਼ ਅਤੇ ਲੋਕ ਮਾਰੂ ਨੀਤੀਆਂ ਦੇ ਤਹਿਤ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਪਾਸ ਕਰਨ ਜਾ ਰਹੀ ਹੈ, ਮਜ਼ਦੂਰ, ਮੁਲਾਜ਼ਮ ਮਾਰੂ ਚਾਰ ਲੇਬਰ ਐਕਟ ਅਤੇ ਪੰਜਾਬ ਸਰਕਾਰ ਪਾਵਰਕਾਮ ਦੀਆਂ ਜੋ ਜਮੀਨਾਂ ਦਾਨ ਵਿੱਚ ਮਿਲੀਆਂ ਹੋਈਆਂ ਨੂੰ ਵੇਚਣ ਜਾ ਰਹੀ ਹੈ ਦੇ ਖਿਲਾਫ ਬੁਲਾਰੇ ਸਾਥੀ ਨੰਦ ਲਾਲ, ਰਸ਼ਪਾਲ ਸਿੰਘ, ਪਿਆਰਾ ਲਾਲ, ਜੋਗਾ ਰਾਮ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਗੁਰਬਖਸ਼ ਰਾਮ, ਸੋਹਣ ਸਿੰਘ ਅਟਵਾਲ, ਮਨੀ ਰਾਮ, ਦਿਲਦਾਰ ਸਿੰਘ, ਰਾਮ ਲੁਭਾਇਆ ਸਾਬਕਾ ਵਿੱਤ ਸਕੱਤਰ ਟੀ. ਐਸ. ਯੂ, ਕੰਵਰ ਜਸਵਿੰਦਰ ਪਾਲ ਸਿੰਘ ਸੂਬਾ ਆਗੂ, ਅਜੀਤ ਰਾਮ ਪ੍ਰਧਾਨ, ਮਾਸਟਰ ਜਸਵੀਰ ਸਿੰਘ, ਸੁੱਚਾ ਸਿੰਘ ਆਦਿ ਨੇ ਆਪਣੇ ਸੰਬੋਧਨ 'ਚ ਪੂਰੇ ਜੋਰ ਨਾਲ ਸਰਕਾਰਾਂ ਦੀ ਨਿੰਦਾ ਕੀਤੀ | ਧਰਨੇ ਦੇ ਆਖਰ 'ਚ ਚਾਰ ਲੇਬਰ ਕੋਡ ਅਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਵੱਡੀ ਗਿਣਤੀ 'ਚ ਸਾਥੀਆਂ ਨੇ ਧਰਨੇ ਵਿਚ ਭਾਗ ਲਿਆ | ਸਟੇਜ ਦੀ ਕਾਰਵਾਈ ਅਸ਼ੋਕ ਕੁਮਾਰ ਵਲੋਂ ਨਿਭਾਈ ਗਈ | ਅੰਤ 'ਚ ਕਰਨੈਲ ਸਿੰਘ ਪ੍ਰਧਾਨ ਵਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਝਿੰਗੜਾਂ ਵਿਖੇ ਚੋਰਾਂ ਵਲੋਂ ਘਰ 'ਚੋਂ 15 ਤੋਲੇ ਸੋਨਾ ਚੋਰੀ <br/> ਅਗਲੀ ਖ਼ਬਰ ਵੈਗਨਾਰ ਕਾਰ ਅਤੇ ਸਕੂਟਰੀ ਹੋਏ ਹਾਦਸਾ ਗ੍ਰਸਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।