19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਦੇ ਵਿਦਿਆਰਥੀਆਂ ਦਾ ਖੇਡਾਂ 'ਚ ਮੱਲਾਂ ਮਾਰਨ ਲਈ ਕੀਤਾ ਸਨਮਾਨ

ਅਜੀਤ ਡੈਸਕ 04-12-2025
ਨਵਾਂਸ਼ਹਿਰ, 3 ਦਸੰਬਰ (ਦੀਦਾਰ ਸਿੰਘ ਸ਼ੇਤਰਾ)-ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਦੇ ਵਿਦਿਆਰਥੀਆਂ ਵਲੋਂ ਖੇਡ ਦੇ ਮੈਦਾਨਾਂ ਵਿੱਚ ਵੀ ਸ਼ੁਰੂ ਤੋਂ ਮੱਲਾਂ ਮਾਰੀਆਂ ਜਾ ਰਹੀਆਂ ਹਨ | ਇਸ ਸਾਲ ਵੀ ਉਹਨਾਂ ਵਲੋਂ ਵੱਖ-ਵੱਖ ਖੇਡਾਂ ਵਿੱਚ ਜ਼ੋਨਲ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ ਦੇ ਨਾਲ਼ ਹੀ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਲੜਕੀਆਂ 'ਤੇ ਲੜਕਿਆਂ ਨੇ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ | ਲੜਕੀਆਂ ਅੰਡਰ 19 ਵਾਲੀਵਾਲ, ਅੰਡਰ 17 ਹੈਂਡਬਾਲ, ਲੜਕਿਆਂ ਅੰਡਰ 14 ਅਤੇ 19 ਫੁੱਟਬਾਲ, ਹੈਂਡਬਾਲ ਅੰਡਰ 19 ਦੀਆਂ ਟੀਮਾਂ ਨੇ ਹੈਂਡਬਾਲ ਅੰਡਰ 17, ਲੜਕਿਆਂ ਵਿੱਚ ਅੰਡਰ 19 ਵੁਸ਼ੂ ਖੇਡ 'ਚ ਅੰਤਰ ਰਾਜ ਪੱਧਰ 'ਤੇ ਸਿਲਵਰ ਮੈਡਲ ਜਿੱਤ ਕੇ ਜਸਕੀਰਤ ਸਿੰਘ ਰੱਕੜ ਨੇ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਦਾ ਨਾਮ ਰੌਸ਼ਨ ਕੀਤਾ ਹੈ | ਸਵੇਰੇ ਐਸੰਬਲੀ ਵੇਲੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਉਪਰੰਤ ਟਰਸੱਟ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਨੇਂ ਕਿਹਾ ਕਿ ਨਰੋਏ ਸਰੀਰ ਵਿੱਚ ਚੰਗੇ ਮਨ ਦਾ ਵਾਸ ਹੁੰਦਾ ਹੈ ਅਤੇ ਉਹ ਵਿਅਕਤੀ ਇੱਕ ਸਫ਼ਲ ਇਨਸਾਨ ਬਣਦਾ ਹੈ | ਇਸ ਮੌਕੇ ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ, ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਜੋਗਾ ਸਿੰਘ ਥਾਂਦੀ ਕੈਨੇਡਾ, ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਪਿ੍ੰਸੀਪਲ ਰਾਜ ਰਾਣੀ, ਵਾਈਸ ਪਿ੍ੰਸੀਪਲ ਰਮਨਦੀਪ ਭਾਟੀਆ, ਸੁਖਬੀਰ ਸਿੰਘ ਅਟਾਲ ਮਜਾਰਾ, ਰਣਜੀਤ ਸਿੰਘ ਮਾਨ ਅਤੇ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਕੁਦਰਤੀ ਖੇਤੀ ਬਾਰੇ ਔੜ ਵਿਖੇ ਕਰਵਾਇਆ ਸਿਖਲਾਈ ਪ੍ਰੋਗਰਾਮ ਅਗਲੀ ਖ਼ਬਰ ਨੌਰਵੁੱਡ ਸਕੂਲ ਦੀ ਵਾਈਸ ਪਿ੍ੰਸੀਪਲ ਰਜਨੀ ਭਨੌਟ ਨੂੰ ਮਿਲਿਆ 'ਰਾਸ਼ਟਰੀ ਪੁਰਸਕਾਰ 2025' ਦਾ ਖਿਤਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।