ਕਾਠਗੜ੍ਹ, 3 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੌਰਵੁੱਡ ਸਕੂਲ ਦੀ ਵਾਈਸ-ਪਿ੍ੰਸੀਪਲ ਰਜਨੀ ਭਨੋਟ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਰਾਸ਼ਟਰੀ ਪੁਰਸਕਾਰ 2025 ਪ੍ਰਾਈਡ ਆਫ਼ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸ਼ਾਨਦਾਰ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਇਮਾਨਦਾਰੀ, ਅਟੁੱਟ ਸਮਰਪਣ, ਸਿੱਖਿਆ ਸ਼ਾਸਤਰੀ ਅਤੇ ਉੱਤਮਤਾ ਨੂੰ ਦਰਸਾਉਂਦੀ ਹੈ | ਉਹਨਾਂ ਦੀ ਪੇਸ਼ੇਵਰ ਕਾਰਜ ਨੈਤਿਕਤਾ, ਅਨੁਸ਼ਾਸਿਤ ਸੁਭਾਅ ਅਤੇ ਇਮਾਨਦਾਰੀ ਨੇ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਲਗਾਤਾਰ ਯੋਗਦਾਨ ਪਾਇਆ | ਸਕੂਲ ਮੈਨੇਜਮੈਂਟ ਨੇ ਰਜਨੀ ਭਨੋਟ ਵਾਈਸ ਪਿ੍ੰਸੀਪਲ ਨੂੰ ਇਸ ਯੋਗ ਪ੍ਰਾਪਤੀ ਲਈ ਵਧਾਈਆਂ ਦਿੰਤੀਆਂ ਅਤੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਲਈ ਕਾਮਨਾ ਕੀਤੀ |