14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਿੰਡ ਰਾਮਪੁਰ ਦੇ ਗੁ. ਸਿੰਘ ਸਭਾ ਵਿਖੇ ਹੋਇਆ ਸ਼ਹੀਦੀ ਸ਼ਤਾਬਦੀ ਸੰਬੰਧੀ ਯਾਦਗਾਰੀ ਗੁਰਮਤਿ ਸਮਾਗਮ <br/>

ਅਜੀਤ ਡੈਸਕ 03-11-2025
ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਤੇਗ ਬਹਾਦਰ ਜੀਆਂ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਹਾਨ ਸ਼ਹੀਦੀ ਚੌਥਾ ਗੁਰਮਤਿ ਸਮਾਗਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਾਮਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਇਆ ਗਿਆ | ਸੰਤ ਬਾਬਾ ਜੋਗਿੰਦਰ ਸਿੰਘ ਜੀ ਨੈਕੀ ਵਾਲੇ ਮੁਖੀ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ, ਰਾਮਪੁਰ, ਗੋਬਿੰਦਪੁਰ ਦੀ ਅਗਵਾਈ 'ਚ ਅਤੇ ਗੁਰਦੁਆਰਾ ਸ੍ਰੀ ਦੇਹਰਾ ਸਾਹਿਬ ਗੋਬਿੰਦਪੁਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਸਦਕਾ ਇਹ ਸਮਾਗਮ ਨੇਪਰੇ ਚੜਿ੍ਹਆ | ਇਸ ਮੌਕੇ ਸਜੇ ਭਾਰੀ ਦੀਵਾਨ ਦੀ ਅਰੰਭਤਾ ਹਰੀ ਦਰਬਾਰ ਸੰਗੀਤ ਵਿਦਿਆਲਾ ਗੁ. ਅਟਾਰੀ ਦੇ ਕੀਰਤਨੀਏ ਭਾਈ ਜੀਤ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਭਾਈ ਅਸ਼ੋਕ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਭਾਵਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਮੰਚ ਸੰਚਾਲਕ ਗਿ. ਭਾਈ ਸੁਖਵਿੰਦਰ ਸਿੰਘ ਨੇ ਜਿੱਥੇ ਪ੍ਰਭਾਵਸ਼ਾਲੀ ਗੁਰਮਤਿ ਵਿਚਾਰਾਂ ਦੁਆਰਾ ਹਾਜ਼ਰੀ ਭਰੀ ਉੱਥੇ ਸਮਾਗਮ ਦੀ ਸੰਚਾਲਨਾ ਵਿੱਚ ਅਹਿਮ ਭੂਮਿਕਾ ਨਿਭਾਈ | ਪੰਥ ਪ੍ਰਸਿੱਧ ਕਥਾ ਵਾਚਕ ਭਾਈ ਕੁਲਵਿੰਦਰ ਸਿੰਘ ਜੀ ਸੁੱਧਾ ਮਾਜਰਾ ਨੇ ਗੁਰਬਾਣੀ ਵਿਚਾਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਮਿਸਾਲ ਕੁਰਬਾਨੀ ਅਤੇ ਉਨ੍ਹਾਂ ਦੇ ਮਹਾਨ ਜੀਵਨ ਦੇ ਇਤਿਹਾਸਕ ਵੇਰਵੇ ਪੇਸ਼ ਕਰਕੇ ਸੰਗਤਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੋੜਿਆ | ਸੰਗਤਾਂ ਦੇ ਭਰਵੇਂ ਇਕੱਠ 'ਚ ਸ. ਅਮਰਜੀਤ ਸਿੰਘ, ਸਤਨਾਮ ਸਿੰਘ, ਨਿਰੰਜਣ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਸਰਪੰਚ, ਅਜੀਤ ਸਿੰਘ, ਕੁਲਤਾਰ ਸਿੰਘ, ਪਰਗਟ ਸਿੰਘ, ਸ. ਅਮਰੀਕ ਸਿੰਘ ਗ੍ਰੰਥੀ, ਕੁਲਵੀਰ ਕੌਰ, ਸ਼ਕੁੰਤਲ ਕੌਰ, ਮਨਪ੍ਰੀਤ ਕੌਰ, ਡਿੰਪਲ ਕੌਰ, ਗੋਬਿੰਦਪੁਰ ਤੋਂ ਗੁਰਚਰਨ ਸਿੰਘ ਪ੍ਰਧਾਨ, ਊਧਮ ਸਿੰਘ, ਅਵਤਾਰ ਸਿੰਘ, ਲਹਿੰਦਰ ਸਿੰਘ, ਮਨਦੀਪ ਸਿੰਘ, ਮਨਕੀਰਤ ਸਿੰਘ, ਦੀਦਾਰ ਸਿੰਘ, ਜਸਪਾਲ ਸਿੰਘ, ਸੁਰਿੰਦਰ ਸਿੰਘ ਪੱਦੀ ਮੱਠਵਾਲੀ, ਜਥੇ. ਤਰਲੋਕ ਸਿੰਘ ਫਲੋਰਾ, ਇੰਦਰਜੀਤ ਸਿੰਘ ਹੀਉਂ, ਸੋਹਣ ਸਿੰਘ, ਬਾਲੋਂ ਤੋਂ ਇੰਦਰਜੀਤ ਸਿੰਘ, ਹਰਭਜਨ ਸਿੰਘ, ਅਟਾਰੀ ਤੋਂ ਰਘਵੀਰ ਸਿੰਘ, ਰੇਸ਼ਮ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਘਰ ਦੇ ਹੈੱਡ ਗ੍ਰੰਥੀ ਨੂੰ ਜੰਡਿਆਲੀ ਵਾਸੀਆਂ ਨੇ ਸੌਂਪੀਆਂ ਨਵੇਂ ਘਰ ਦੀਆਂ ਚਾਬੀਆਂ ਅਗਲੀ ਖ਼ਬਰ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ - ਸੋਮਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।