16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਿਕਅਪ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਚਾਲਕ ਦੀ ਮੌਤ <br/>

ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ 'ਤੇ ਮਜਾਰੀ ਦੇ ਨੇੜੇ ਸੜਕ ਹਾਦਸੇ 'ਚ ਦੋ ਟੋਟੇ ਹੋਏ ਪਈ ਮਹਿੰਦਰਾ ਪਿਕਅਪ | ਤਸਵੀਰਾਂ : ਨਿਰਮਲਜੀਤ ਸਿੰਘ ਚਾਹਲ <br/> 03-11-2025
ਮਜਾਰੀ-ਸਾਹਿਬਾ, 2 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ 'ਤੇ ਖ਼ਾਲਸਾ ਹਾਈ ਸਕੂਲ ਮਜਾਰੀ ਦੇ ਨੇੜੇ ਇੱਕ ਮਹਿੰਦਰਾ ਪਿਕਅਪ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਸਾਹਮਣੇ ਤੋਂ ਟੱਕਰ ਮਾਰ ਦੇਣ ਕਾਰਨ ਚਾਲਕ ਦੀ ਮੌਤ ਹੋ ਗਈ 'ਤੇ ਗੱਡੀ ਦੇ ਦੋ ਟੋਟੇ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅਪ ਨੰਬਰ ਐਚ.ਪੀ 72 1475 ਜਿਸ ਨੂੰ ਚੰਦੂ ਵਾਸੀ ਡੰਗੋਲੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ | ਜੋ ਗੱਡੀ ਲੈ ਕੇ ਬਲਾਚੌਰ ਵੱਲੋਂ ਗੜ੍ਹਸ਼ੰਕਰ ਵੱਲ ਜਾ ਰਿਹਾ ਸੀ | ਜਦੋਂ ਉਕਤ ਸਥਾਨ 'ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਕਿਸੇ ਵੱਡੇ ਅਣਪਛਾਤੇ ਵਾਹਨ ਨੇ ਮਹਿੰਦਰਾ ਪਿਕਅਪ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ | ਜਿਸ ਨਾਲ ਪਿਕਅਪ ਦੀ ਬਾਡੀ ਲਹਿ ਕੇ ਦੂਰ ਡਿੱਗ ਗਈ ਤੇ ਚੈਸੀ ਪਾਸੇ ਡਿੱਗ ਗਈ | ਜਿਸ ਕਾਰਨ ਡਰਾਈਵਰ ਚੰਦੂ ਸਟੇਅਰਿੰਗ ਤੇ ਸੀਟ ਦੇ ਵਿਚਕਾਰ ਘੁੱਟ ਹੋ ਗਿਆ | ਜਿਸ ਨੂੰ ਪਿੱਛੋਂ ਆ ਰਹੇ ਇੱਕ ਗੱਡੀ ਦੇ ਸਵਾਰਾਂ ਨੇ ਡਰਾਈਵਰ ਨੂੰ ਗੱਡੀ ਵਿਚੋਂ ਕੱਢ ਕੇ ਹਸਪਤਾਲ ਦਾਖਲ ਕਰਵਾਇਆ | ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ | ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਕੁਲਦੀਪ ਸਿੰਘ ਨੇ ਆਪਣੇ ਸਾਥੀਆਂ ਸਿਪਾਹੀ ਸਤਵਿੰਦਰ ਸਿੰਘ ਤੇ ਅ੍ਰਮਿਤ ਸਿੰਘ ਦੀ ਮਦਦ ਨਾਲ ਮਹਿੰਦਰ ਪਿਕਅਪ ਦੀ ਚੈਸੀ ਨੂੰ ਸੜਕ ਤੋਂ ਪਾਸੇ ਕਰ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ | ਥਾਣਾ ਸਦਰ ਪੁਲਿਸ ਬਲਾਚੌਰ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਹਾਈਵੇ 'ਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ <br/> ਅਗਲੀ ਖ਼ਬਰ ਐਡਵੋਕੇਟ ਲਾਦੀਆਂ ਦੀ ਅਗਵਾਈ 'ਚ ਕਿਸਾਨਾਂ- ਮਜ਼ਦੂਰਾਂ ਅਤੇ ਆੜ੍ਹਤੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।