16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਐਡਵੋਕੇਟ ਲਾਦੀਆਂ ਦੀ ਅਗਵਾਈ 'ਚ ਕਿਸਾਨਾਂ- ਮਜ਼ਦੂਰਾਂ ਅਤੇ ਆੜ੍ਹਤੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਕਿਸਾਨ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਅਤੇ ਆੜ੍ਹਤੀ ਹਰਵਿੰਦਰ ਸਿੰਘ ਭੁੱਲਰ ਦੀ ਅਗਵਾਈ 'ਚ ਕਿਸਾਨ, ਮਜ਼ਦੂਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ | ਤਸਵੀਰ : ਪ੍ਰੇਮੀ ਸੰਧਵਾਂ <br/> 03-11-2025
ਕਟਾਰੀਆਂ, 2 ਨਵੰਬਰ (ਪ੍ਰੇਮੀ ਸੰਧਵਾਂ) - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਆੜ੍ਹਤੀ ਹਰਵਿੰਦਰ ਸਿੰਘ ਭੁੱਲਰ, ਕਿਸਾਨ ਸੁਲੱਖਣ ਸਿੰਘ ਕੰਗਰੌੜ, ਆੜ੍ਹਤੀ ਦਲਜੀਤ ਸਿੰਘ ਚੀਮਾ, ਮੁਨੀਮ ਹੇਮੰਤ ਰਾਮ, ਲਖਵੀਰ ਸਿੰਘ, ਦਿਲਬਾਗ ਸਿੰਘ ਕੰਗਰੌੜ, ਦੀਪਾ ਬੰਗਾ, ਰਣਜੀਤ ਸਿੰਘ, ਬਲਵਿੰਦਰ ਪਾਲ ਆਦਿ ਤੋਂ ਇਲਾਵਾ ਮੰਡੀ ਦੇ ਮਜ਼ਦੂਰਾਂ ਨੇ ਕਿਹਾ ਕਿ ਪਨਗਰੇਨ ਏਜੰਸੀ ਵਲੋਂ ਕਟਾਰੀਆਂ ਮੰਡੀ 'ਚੋਂ ਖਰੀਦੇ ਝੋਨੇ ਦੀ ਸ਼ੈਲਰ ਵਾਲਾ ਜਾਣ ਬੁਝ ਕੇ ਝੋਨੇ ਦੀ ਚੁਕਾਈ ਨਹੀਂ ਕਰਵਾ ਰਿਹਾ ਹੈ | ਜਿਸ ਕਾਰਨ ਮੰਡੀ 'ਚ ਝੋਨੇ ਦੀਆਂ ਬੋਰੀਆਂ ਦੇ ਵੱਡੇ-ਵੱਡੇ ਲੱਗੇ ਅੰਬਾਰਾਂ ਕਾਰਨ ਮੰਡੀ ਦੇ ਹਰ ਵਰਗ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੈਲਰ ਵਾਲੇ ਨੂੰ ਬਹੁਤ ਕਹਿ ਚੁੱਕੇ ਹਾਂ ਕਿ ਮੰਡੀ ਵਿੱਚ ਪਨਗ੍ਰੇਨ ਵਲੋਂ ਖਰੀਦੇ ਝੋਨੇ ਦੀ ਚੁਕਾਈ ਕਰਵਾਈ ਜਾਵੇ | ਪਰ ਉਹ ਸਾਡੀ ਬੇਨਤੀ ਨੂੰ ਸਵੀਕਾਰ ਨਹੀਂ ਕਰ ਰਿਹਾ | ਜਿਸ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਜ਼ਦੂਰਾਂ ਨੇ ਕਿਹਾ ਕਿ ਮੰਡੀ ਵਿੱਚ ਝੋਨੇ ਦੀ ਬਹੁਤ ਧੀਮੀ ਗਤੀ ਨਾਲ ਚੱਲ ਰਹੀ ਚੁਕਾਈ ਕਾਰਨ ਉਹ ਇੱਕ ਕਿਸਮ ਦੇ ਮੰਡੀ ਵਿੱਚ ਵਿਹਲਿਆਂ ਵਰਗੇ ਬੈਠੇ ਹਨ | ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਮਿਹਨਤ ਮਜ਼ਦੂਰੀ ਕਰਕੇ ਕਮਾਇਆ ਪੈਸਾ ਖਰਚ ਹੋ ਰਿਹਾ ਹੈ ਤੇ ਉਹ ਆਪਣੇ ਬੱਚਿਆਂ ਵਾਸਤੇ ਕੀ ਲੈ ਕੇ ਜਾਣਗੇ | ਕਿਸਾਨ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਆੜ੍ਹਤੀ ਹਰਵਿੰਦਰ ਸਿੰਘ ਭੁੱਲਰ, ਕਿਸਾਨ ਸੁਲੱਖਣ ਸਿੰਘ ਕੰਗਰੌੜ, ਬਲਵਿੰਦਰ ਸਿੰਘ ਕੰਗਰੌੜ, ਲਖਵੀਰ ਸਿੰਘ, ਬਲਵਿੰਦਰ ਪਾਲ, ਦੀਪਾ ਬੰਗਾ, ਹੇਮੰਤ ਰਾਮ ਆਦਿ ਕਿਸਾਨਾਂ ਆੜ੍ਹਤੀਆਂ ਤੋਂ ਇਲਾਵਾ ਮਜ਼ਦੂਰਾਂ ਨੇ ਆਪਣਾ ਰੋਸ ਜਾਹਰ ਕਰਦਿਆਂ ਕਿਹਾ ਕਿ ਜੇਕਰ ਸੈਲਰ ਮਾਲਕ ਨੇ ਪਨਗ੍ਰੇਨ ਵਲੋਂ ਖਰੀਦ ਕੀਤੇ ਗਏ ਝੋਨੇ ਦੀ ਚੁਕਾਈ ਜਲਦ ਨਾ ਕਰਵਾਈ ਤਾਂ ਉਹ ਮਜ਼ਬੂਰ ਹੋ ਕੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ |

ਪਿਛਲੀ ਖ਼ਬਰ ਪਿਕਅਪ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਚਾਲਕ ਦੀ ਮੌਤ <br/> ਅਗਲੀ ਖ਼ਬਰ 20 ਨਸ਼ੀਲੀਆਂ ਗੋਲੀਆਂ ਸਮੇਤ ਬੰਗਾ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।