ਪੋਜੇਵਾਲ ਸਰਾਂ, 21 ਅਕਤੂਬਰ (ਨਵਾਂਗਰਾਈਾ)-ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਇਕ ਸਮਾਗਮ ਕਰਕੇ ਇਸ ਸਕੂਲ ਦੇ ਇੰਚਾਰਜ ਰਾਜ ਕੁਮਾਰ ਮਾਲੇਵਾਲ ਜੋ ਇਥੋਂ ਤਰੱਕੀ ਲੈ ਕੇ ਲੈਕਚਰਾਰ ਬਣ ਕੇ ਐਸ. ਓ. ਸੀ. ਮਹਿੰਦੀਪੁਰ ਗਏ ਹਨ, ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਕੁਲਦੀਪ ਬਾਂਠ, ਮੰਗਤ ਰਾਏ ਨੰਬਰਦਾਰ ਤੇ ਸਾਬਕਾ ਸਰਪੰਚ ਤੀਰਥ ਰਾਮ ਖੇਪੜ ਨੇ ਰਾਜ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਾਜ ਕੁਮਾਰ ਦੀ ਉਨ੍ਹਾਂ ਦੇ ਸਕੂਲ ਨੂੰ ਕਾਫੀ ਦੇਣ ਹੈ ਤੇ ਰਾਜ ਕੁਮਾਰ ਇਕ ਮਿਹਨਤੀ ਤੇ ਇਮਾਨਦਾਰ ਅਧਿਆਪਕ ਹਨ | ਇਸ ਮੌਕੇ ਸਮੂਹ ਨਗਰ ਨਿਵਾਸੀਆਂ ਤੇ ਸਕੂਲ ਸਟਾਫ਼ ਵਲੋਂ ਰਾਜ ਕੁਮਾਰ ਦਾ ਸਨਮਾਨ ਕੀਤਾ | ਇਸ ਮੌਕੇ ਪਵਨ ਕੁਮਾਰ ਰੀਠੂ, ਸੁਨੀਲ ਕੁਮਾਰ ਕਾਲਾ ਖੇਪੜ, ਮਾਸਟਰ ਸਤਿੰਦਰ ਕੁਮਾਰ, ਮਾਸਟਰ ਸੁਰਿੰਦਰ ਕੁਮਾਰ, ਮਾਸਟਰ ਵਿਜੇ ਕੁਮਾਰ, ਸੁਰਜੀਤ ਖੇਪੜ, ਰਮਨ ਕੁਮਾਰ ਨਾਨੋਵਾਲ, ਕੁਲਵਿੰਦਰ ਕੌਰ, ਦਰਸ਼ਨਾ ਦੇਵੀ ਆਦਿ ਸਮੇਤ ਸਮੂਹ ਵਿਦਿਆਰਥੀ ਵੀ ਹਾਜ਼ਰ ਸਨ |