28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਹੰਬੜਾਂ ਜ਼ੋਨ ਤੋਂ ਸੰਮਤੀ ਉਮੀਦਵਾਰ ਲੱਕੀ ਖਹਿਰਾ ਦੇ ਹੱਕ 'ਚ ਮੀਟਿੰਗ

ਅਜੀਤ ਡੈਸਕ 10-12-2025
ਹੰਬੜਾਂ, 9 ਦਸੰਬਰ (ਮੇਜਰ ਹੰਬੜਾਂ)-ਹੰਬੜਾਂ ਜ਼ੋਨ ਤੋਂ ਕਾਂਗਰਸ ਦੇ ਬਲਾਕ ਸੰਮਤੀ ਉਮੀਦਵਾਰ ਹਰਦੀਪ ਸਿੰਘ ਲੱਕੀ ਸਾਬਕਾ ਸਰਪੰਚ ਖਹਿਰਾ ਬੇਟ ਦੇ ਹੱਕ ਵਿਚ ਕਾਂਗਰਸ ਦੇ ਯੂਥ ਆਗੂ ਰਣਬੀਰ ਸਿੰਘ ਹੰਬੜਾਂ ਦੇ ਦਫਤਰ ਵਿਖੇ ਚੋਣ ਮੀਟਿੰਗ ਕੀਤੀ ਗਈ, ਜਿਸ ਵਿਚ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਯੂਥ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਕਾਂਗਰਸੀ ਆਗੂ ਜਸਵੀਰ ਸਿੰਘ ਨਾਨੂੰ, ਯੂਥ ਆਗੂ ਰਣਵੀਰ ਸਿੰਘ ਹੰਬੜਾਂ ਨੇ ਬਲਾਕ ਸੰਮਤੀ ਉਮੀਦਾਵਰ ਲੱਕੀ ਖਹਿਰਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੱਕੀ ਖਹਿਰਾ ਇਮਨਾਦਾਰ ਤੇ ਹਰ ਇੱਕ ਦੇ ਦੁੱਖ ਸੁੱਖ 'ਚ ਸਰੀਕ ਹੋਣ ਵਾਲਾ ਨੌਜਵਾਨ ਹੈੈ | ਕਾਮਰੇਡ ਰਾਜੂ, ਪੰਚ ਅਵਤਾਰ ਭੰਦੋਲ, ਪ੍ਰਮਿੰਦਰ ਸਿੰਘ ਸਿਡਾਨਾਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਵੱਡੀ ਲੀਡ ਨਾਲ ਚੋਣ ਜਿੱਤਣਗੇ | ਉਮੀਦਵਾਰ ਲੱਕੀ ਖਹਿਰਾ ਨੇ ਕਿਹਾ ਕਿ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਸਿਰਜੇਗੀ | ਇਸ ਮੌਕੇ ਅਮਰਜੀਤ ਸਿੰਘ ਧਾਲੀਵਾਲ, ਪੰਚ ਕੁਲਵਿੰਦਰ ਸਿੰਘ ਕਿੰਦਾ, ਸਾਬਕਾ ਪੰਚ ਜਸਪਾਲ ਸਿੰਘ ਪਾਲਾ, ਮੁੰਨੀ ਲਾਲ, ਸ਼ੈਲੀ ਹੰਬੜਾਂ, ਬਲਜਿੰਦਰ ਸਿੰਘ ਸਾਹਨੀ ਸਮੇਤ ਹੋਰ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ 'ਆਪ' ਵਲੋਂ ਖੜ੍ਹੇ ਉਮੀਦਵਾਰਾਂ ਦੀ ਹਮਾਇਤ ਲਈ ਪਿੰਡ ਸਦਰਪੁਰਾ ਵਿਖੇ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਵਿਧਾਇਕ ਹਾਕਮ ਸਿੰਘ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਜਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।