ਰਾਏਕੋਟ, 9 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਦਿਉਲ ਪਤਨੀ ਸੁਖਰਾਜ ਸਿੰਘ ਮਹੇਰਨਾਂ ਪ੍ਰਧਾਨ ਸ਼੍ਰੋ.ਅ.ਦਲ ਸਰਕਲ ਪੱਖੋਵਾਲ ਅਤੇ ਕਲਸੀਆਂ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਕੁਲਵੰਤ ਸਿੰਘ ਬੱਗੂ ਧਾਲੀਵਾਲ ਦੀ ਹਮਾਇਤ 'ਚ ਪਿੰਡ ਕਲਸੀਆਂ ਵਿਖੇ ਵੱਡਾ ਇਕੱਠ ਕਰਕੇ ਚੋਣ ਜਲਸਾ ਕੀਤਾ ਗਿਆ | ਇਸ ਚੋਣ ਜਲਸੇ ਨੂੰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਲੋਕ ਭਲਾਈ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਦਾ ਹਿੱਸਾ ਬਣ ਰਹੇ ਹਨ | ਅਕਾਲੀ ਆਗੂਆਂ ਨੇ ਹਾਜ਼ਰ ਵੋਟਰਾਂ ਨੂੰ ਅਪੀਲ ਕੀਤੀ ਕਿ 14 ਦਸੰਬਰ ਨੂੰ ਚੋਣ ਨਿਸ਼ਾਨ ਤੱਕੜੀ 'ਤੇ ਮੋਹਰ ਲਗਾ ਕੇ ਅਕਾਲੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਇਆ ਜਾਵੇ ਤਾਂ ਜੋ ਪਿੰਡਾਂ ਤੇ ਲੋਕਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਸਕੇ | ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ, ਪਿ੍ਤਪਾਲ ਸਿੰਘ ਬਾਗਾ ਭੈਣੀ ਦਰੇੜਾ, ਜਗਰਾਜ ਸਿੰਘ ਰਾਜਾ ਭੈਣੀ ਦਰੇੜਾ, ਸੁਖਰਾਜ ਸਿੰਘ ਮਹੇਰਨਾਂ, ਸਾਬਕਾ ਪੰਚ ਦਲੀਪ ਸਿੰਘ ਕਲਸੀਆਂ, ਪ੍ਰਧਾਨ ਸ਼ਮਸ਼ੇਰ ਸਿੰਘ, ਸਰਪੰਚ ਪਿਸ਼ੌਰਾ ਸਿੰਘ ਕਲਸੀਆਂ, ਗੁਰਦੁਆਰਾ ਕਮੇਟੀ ਅਲੀਆ ਪੱਤੀ ਦੇ ਪ੍ਰਧਾਨ ਅਮਨ ਸਿੰਘ, ਸਾਬਕਾ ਚੇਅਰਪਰਸਨ ਬਲਜਿੰਦਰ ਕੌਰ ਕਲਸੀਆਂ, ਪੰਚ ਚੰਦ ਸਿੰਘ, ਪੰਚ ਬਲਵੀਰ ਸਿੰਘ, ਪੰਚ ਰਘਵੀਰ ਸਿੰਘ, ਪੰਚ ਮੁਖਤਿਆਰ ਸਿੰਘ, ਪੰਚ ਗੁਰਮੇਲ ਸਿੰਘ, ਰਾਮ ਸਿੰਘ, ਪੰਡਿਤ ਸ਼ਿੰਦਾ, ਸੁਦਾਗਰ ਸਿੰਘ, ਬੁੱਧ ਸਿੰਘ, ਪਰਮਜੀਤ ਸਿੰਘ, ਭਲਵਾਨ ਸਿੰਘ, ਨੰਬਰਦਾਰ ਟਹਿਲ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਗੁਰਦੁਆਰਾ ਕਮੇਟੀ ਸਾਬਕਾ ਪ੍ਰਧਾਨ ਗੁਰਮੀਤ ਸਿੰਘ, ਬਾਵਾ ਖਾਂ, ਕੁਲਜੀਤ ਸਿੰਘ, ਗੁਰਤੇਜ਼ ਸਿੰਘ, ਚੌਂਕੀਦਾਰ ਕਿਸ਼ਨ ਸਿੰਘ, ਬਿੰਦਰ ਸਿੰਘ, ਮੋਨੂ ਸਿੰਘ ਆਦਿ ਹਾਜ਼ਰ ਸਨ |