28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸੁਖਵਿੰਦਰ ਕੌਰ ਸਰਾਭਾ ਨੇ ਪਿੰਡ ਗੁੱਜਰਵਾਲ ਵਿਖੇ ਮਹਿਲਾਵਾਂ ਨਾਲ ਰਾਬਤਾ ਬਣਾਇਆ

ਅਜੀਤ ਡੈਸਕ 10-12-2025
ਜੋਧਾਂ, 9 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਬਲਾਕ ਸੰਮਤੀ ਜ਼ੋਨ ਗੁੱਜਰਵਾਲ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਰਹੀ ਉਮੀਦਵਾਰ ਸੁਖਵਿੰਦਰ ਕੌਰ ਗਰੇਵਾਲ ਸਰਾਭਾ ਨੇ ਗੁਰਮਿੰਦਰ ਕੌਰ ਰੰਧਾਵਾ ਸੀਨੀਅਰ ਮਹਿਲਾ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਗ੍ਰਹਿ ਗੁੱਜਰਵਾਲ ਵਿਖੇ ਮਹਿਲਾਵਾਂ ਨਾਲ ਰਾਬਤਾ ਕਾਇਮ ਕਰਦਿਆਂ ਪੂਰਨ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਸੁਖਵਿੰਦਰ ਕੌਰ ਸਰਾਭਾ ਨੇ ਕਿਹਾ ਕਿ ਜਿਸ ਤਰ੍ਹਾਂ ਜ਼ੋਨ ਗੁੱਜਰਵਾਲ ਤੋਂ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ, ਉਸ ਤੋਂ ਮੈਨੂੰ ਪੂਰਨ ਆਸ ਹੈ ਕਿ ਜ਼ੋਨ ਵਿਚਲੇ ਪਿੰਡਾਂ ਗੁੱਜਰਵਾਲ, ਲੋਹਗੜ੍ਹ ਅਤੇ ਸਰਾਭਾ ਦੇ ਵੋਟਰ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਸ ਮੌਕੇ ਡਾ. ਕਮਲ ਰੰਧਾਵਾ ਰਤਨ, ਬੀਬੀ ਗੁਰਮੇਲ ਕੌਰ ਗਰੇਵਾਲ, ਪਵਨਦੀਪ ਕੌਰ, ਪੰਚ ਬਲਤੇਜ ਸਿੰਘ ਨੀਟਾ, ਪੰਚ ਮਨਵੀਰ ਗਰੇਵਾਲ, ਕਾਲਾ ਗਰੇਵਾਲ, ਗੁਰਤੇਜ ਸਿੰਘ ਡਿੰਪੀ ਗਰੇਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੁਲਟ ਦੇ ਪਟਾਕਿਆਂ ਵਿਰੁੱਧ ਪੁਲਿਸ ਵਲੋਂ ਸਖ਼ਤ ਮੁਹਿੰਮ ਸ਼ੁਰੂ-ਥਾਣਾ ਮੁਖੀ ਗੁਰਦੀਪ ਸਿੰਘ ਅਗਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਲੜਕੀਆਂ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।