ਜਗਰਾਉਂ, 9 ਦਸੰਬਰ (ਵਿਨੋਦ ਕੁਮਾਰ)-ਸਪਰਿੰਗ ਡਿਊ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਹੋਦਿਆ ਵੈਸਟ ਲੁਧਿਆਣਾ ਦੀਆਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਸੋਨ ਤਗਮੇ, ਪੰਜ ਚਾਂਦੀ ਅਤੇ ਛੇ ਕਾਂਸੀ ਦੇ ਮੈਡਲ ਪ੍ਰਾਪਤ ਕੀਤੇ ਗਏ | ਲੜਕੀਆਂ ਦੇ ਈਵੈਂਟ ਵਿਚ ਸਕੂਲ ਵਿਦਿਆਰਥਣ ਪਰਮਜੀਤ ਕੌਰ ਨੇ (ਅੰਡਰ-14) 600 ਮੀਟਰ ਵਿਚ ਪਹਿਲਾ ਅਤੇ ਲੰਬੀ ਛਾਲ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਖੁਸ਼ਪ੍ਰੀਤ ਕੌਰ ਨੇ 400 ਮੀਟਰ ਵਿਚ ਪਹਿਲਾ, ਇਸੇ ਤਰ੍ਹਾਂ ਰਿਲੇਅ ਟੀਮ ਦੀਆਂ ਖਿਡਾਰਨਾਂ ਨਿਆਸ਼ਾ, ਤਨਵੀਰ ਕੌਰ, ਨੇਹਾ ਅਤੇ ਸਤਵੰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਤਨਵੀਰ ਕੌਰ ਨੇ ਲੰਬੀ ਛਾਲ ਵਿਚ ਪਹਿਲੀ ਅਤੇ 200 ਮੀਟਰ ਰੇਸ ਵਿਚ ਦੂਸਰੀ ਪੁਜੀਸ਼ਨ ਪ੍ਰਾਪਤ ਕੀਤੀ | ਨਿਆਸ਼ਾ ਨੇ 800 ਮੀਟਰ ਵਿਚ ਪਹਿਲਾ ਅਤੇ 400 ਮੀਟਰ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ | ਨੇਹਾ ਨੇ 1500 ਮੀਟਰ ਵਿਚ ਪਹਿਲੀ ਅਤੇ ਸਤਵੰਤ ਕੌਰ ਨੇ 100 ਮੀਟਰ ਵਿਚ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ | ਇਸੇ ਤਰ੍ਹਾਂ ਲੜਕਿਆਂ ਦੇ ਈਵੈਂਟ ਵਿਚ ਬਲਰਾਮ ਸਿੰਘ ਨੇ 400 ਮੀਟਰ ਵਿਚ ਤੀਸਰਾ, ਪ੍ਰਭਜੋਤ ਸਿੰਘ ਨੇ 1500 ਮੀਟਰ ਦੌੜ ਵਿਚ ਦੂਜਾ ਅਤੇ 400 ਮੀਟਰ ਦੌੜ ਵਿਚ ਤੀਜਾ ਸਥਾਨ ਹਾਸਲ ਕੀਤਾ | ਪਰਮਦੀਪ ਸਿੰਘ ਨੇ 200 ਮੀਟਰ ਵਿਚ ਦੂਜਾ ਅਤੇ 400 ਮੀਟਰ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰਭਪ੍ਰੀਤ ਸਿੰਘ, ਗੁਰਪਾਲ ਸਿੰਘ, ਆਸ਼ੀਸ਼ ਗਰੋਵਰ ਅਤੇ ਪਰਮਦੀਪ ਸਿੰਘ ਨੇ ਰਿਲੇਅ ਰੇਸ ਵਿਚ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਓਵਰਆਲ ਸਹੋਦਿਆ ਟੂਰਨਾਮੈਂਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਸਕੂਲ ਪਿ੍ੰਸੀਪਲ ਰੀਨਾ ਜੈਦਿਕਾ ਅਤੇ ਵਾਈਸ ਪਿ੍ੰਸੀਪਲ ਬੇਅੰਤ ਕੁਮਾਰ ਨੇ ਜੇਤੂ ਵਿਦਿਆਰਥੀਆਂ 'ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੇ ਮਾਪਿਆਂ ਅਤੇ ਕੋਚ ਜਗਦੀਪ ਸਿੰਘ, ਕੁਲਜੀਤ ਕੌਰ, ਲਖਵੀਰ ਸਿੰਘ ਅਤੇ ਕੁਲਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ | ਇਸ ਸਮੇਂ ਸਮੂਹ ਮੈਨੇਜਮੈਂਟ ਮੈਂਬਰਜ਼ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦੁਰ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਸਿੱਧੂ ਯੂ.ਐੱਸ.ਏ. ਹਾਜ਼ਰ ਸਨ |