27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਇਯਾਲੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਾਂਸ, ਸੰਮਤੀ ਉਮੀਦਵਾਰ ਭੱਠਾਧੂਹਾ ਦੇ ਹੱਕ 'ਚ ਭਰਵਾਂ ਚੋਣ ਜਲਸਾ

ਅਜੀਤ ਡੈਸਕ 10-12-2025
ਹੰਬੜਾਂ, 9 ਦਸੰਬਰ (ਮੇਜਰ ਹੰਬੜਾਂ)-ਹਲਕਾ ਦਾਖਾ 'ਚ ਸਿਆਸੀ ਤੌਰ 'ਤੇ ਮਜ਼ਬੂਤ ਪਕੜ ਰੱਖਣ ਵਾਲੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਥਕ ਸੋਚ ਨੂੰ ਲੈ ਕੇ ਸੰਮਤੀ ਚੋਣਾਂ 'ਚ ਉਤਾਰੇ ਉਮੀਦਵਾਰਾਂ ਨੂੰ ਜਿਤਾਉਣ ਲਈ ਸ. ਇਯਾਲੀ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਮੀਤ ਸਿੰਘ ਹਾਂਸ ਅਤੇ ਸੰਮਤੀ ਜ਼ੋਨ ਆਲੀਵਾਲ ਤੋਂ ਬਲਾਕ ਸੰਮਤੀ ਉਮੀਦਵਾਰ ਅਰਜਨ ਸਿੰਘ ਭੱਠਾਧੂਹਾ ਦੇ ਹੱਕ 'ਚ ਪਿੰਡ ਭੱਠਾਧੂਹਾ ਵਿਖੇ ਭਰਵਾਂ ਚੋਣ ਜਲਸਾ ਕੀਤਾ, ਜਿਸ ਵਿਚ ਲੋਕਾਂ ਨੇ ਹੱਥ ਖੜੇ੍ਹ ਕਰਕੇ ਇਯਾਲੀ ਪੱਖੀ ਉਮੀਦਵਾਰਾਂ ਨੂੰ ਜਿਤਉਣ ਦਾ ਭਰੋਸਾ ਦਿੱਤਾ | ਵਿਧਾਇਕ ਇਯਾਲੀ ਨੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਵਾਸੀ ਪੰਥਕ ਸੋਚ 'ਤੇ ਪਹਿਰਾ ਦਿੰਦੇ ਹੋਏ ਸਾਡੇ ਉਮੀਦਵਾਰਾਂ ਨੂੰ ਜਿਤਾ ਕੇ ਹਲਕਾ ਦਾਖਾ ਨੂੰ ਮੁੜ ਪੰਥਕ ਸੋਚ ਰੱਖਣ ਵਾਲੇ ਹਲਕੇ ਦਾ ਸਬੂਤ ਦੇਣਗੇ | ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਮੀਤ ਸਿੰਘ ਹਾਂਸ ਨੇ ਵੋਟਰਾਂ ਤੋਂ ਇਯਾਲੀ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਅਧਾਰ 'ਤੇ 14 ਦਸੰਬਰ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਟਰੱਕ ਅਤੇ ਬਲਾਕ ਸੰਮਤੀ ਉਮੀਦਵਾਰ ਅਰਜਨ ਸਿੰਘ ਭੱਠਾਧੂਹਾ ਦੇ ਚੋਣ ਨਿਸ਼ਾਨ ਬੈਟਰੀ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਅਸੀਂ ਇਹ ਸੀਟਾਂ ਜਿੱਤ ਕੇ ਸ. ਇਯਾਲੀ ਦੀ ਝੋਲੀ ਵਿਚ ਪਾ ਸਕੀਏ | ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਸਰਪੰਚ ਨਛੱਤਰ ਸਿੰਘ ਭੱਠਾਧੂਹਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ, ਜਗਤਾਰ ਸਿੰਘ ਗਿੱਲ, ਨੰਬਰਦਾਰ ਰਣਜੀਤ ਸਿੰਘ, ਸਾਬਕਾ ਸਰਪੰਚ ਮਨਮੋਹਣ ਸਿੰਘ, ਪ੍ਰਧਾਨ ਬਲਜਿੰਦਰ ਸਿੰਘ, ਜਰਮਨਜੀਤ ਸਿੰਘ ਭੱਠਾਧੂਹਾ, ਜਗਜੀਤ ਸਿੰਘ ਸਿੱਧੂ, ਸਰਪੰਚ ਹਰਦਿਆਲ ਸਿੰਘ, ਸਾਬਕਾ ਸਰਪੰਚ ਗਗਨਦੀਪ ਸਿੰਘ, ਹਰਦੀਪ ਸਿੰਘ ਯੂ.ਐੱਸ.ਏ., ਗੁਰਦੀਪ ਸਿੰਘ ਰਾਣਕੇ, ਹਰਭਜਨ ਸਿੰਘ ਭੱਠਾਧੂਹਾ, ਜਸਵਿੰਦਰ ਸਿੰਘ ਨੋਨਾਂ, ਮੈਂਬਰ ਬਲਜਿੰਦਰ ਸਿੰਘੂ, ਜਗਜੀਵਨ ਸਿੰਘ ਝੱਜ, ਤੀਰਥ ਸਿੰਘ ਧਾਲੀਵਾਲ, ਬੱਗਾ ਸਿੰਘ, ਥਾਣੇਦਾਰ ਗੁਰਤੇਜ ਸਿੰਘ, ਸਾਬਕਾ ਸਰਪੰਚ ਪਰਮਿੰਦਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਭੰਗੂ, ਰੌਣਕ ਭੱਠਾਧੂਹਾ, ਧਰਮ ਸਿੰਘ ਵਲੀਪੁਰ ਸਮੇਤ ਹੋਰ ਮਹਿਲਾਵਾਂ ਸਮਰਥਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਚੱਕ ਕਮਾਲ ਖਾਂ ਵਿਖੇ ਚੌਥਾ ਮਹਾਨ ਕੀਰਤਨ ਅਤੇ ਢਾਡੀ ਦਰਬਾਰ ਅੱਜ ਅਗਲੀ ਖ਼ਬਰ ਅਕਾਲੀ ਦਲ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਜਸਕਰਨ ਦਿਉਲ ਵਲੋਂ ਚੋਣ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।