27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅਕਾਲੀ ਦਲ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਜਸਕਰਨ ਦਿਉਲ ਵਲੋਂ ਚੋਣ ਮੀਟਿੰਗਾਂ

ਅਜੀਤ ਡੈਸਕ 10-12-2025
ਮੁੱਲਾਂਪੁਰ-ਦਾਖਾ, 9 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਵਰਕਿੰਗ ਕਮੇਟੀ ਮੈਂਬਰ ਜਸਕਰਨ ਸਿੰਘ ਦਿਓਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਅਬਜ਼ਰਵਰ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਦੀ ਰਾਇ ਨਾਲ ਐਲਾਨੇ ਉਮੀਦਵਾਰਾਂ ਦੇ ਹੱਕ 'ਚ ਚੋਣ ਮੀਟਿੰਗਾਂ ਕਰਦਿਆਂ ਤੱਕੜੀ ਚੋਣ ਨਿਸ਼ਾਨ ਲਈ ਵੋਟ ਦੀ ਮੰਗ ਹੋ ਰਹੀ ਹੈ | ਜਸਕਰਨ ਸਿੰਘ ਵਲੋਂ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹੋਏ ਵਿਕਾਸ ਬਦਲੇ ਆਪਣੀ ਪਾਰਟੀ ਦੇ ਹਲਕਾ ਦਾਖਾ 'ਚ ਕੁੱਲ ਪੰਚਾਇਤ ਸੰਮਤੀ ਉਮੀਦਵਾਰ ਅਤੇ 3 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਚੋਣ ਨਿਸ਼ਾਨ ਤੱਕੜੀ ਲਈ ਵੋਟ ਦੀ ਮੰਗ ਕੀਤੀ ਜਾ ਰਹੀ ਹੈ | ਹਲਕਾ ਦਾਖਾ ਦੇ ਸੰਮਤੀ ਜ਼ੋਨ ਮੁੱਲਾਂਪੁਰ, ਦਾਖਾ, ਬੱਦੋਵਾਲ, ਜਾਂਗਪੁਰ, ਮੋਹੀ, ਰਕਬਾ, ਸਿੱਧਵਾਂ ਬੇਟ, ਸਲੇਮਪੁਰਾ, ਰਾਊਵਾਲ, ਭੂੰਦੜੀ, ਆਲੀਵਾਲ, ਸਵੱਦੀ ਕਲਾਂ, ਮਾਜਰੀ, ਛਪਰ, ਧੂਲਕੋਟ, ਫੱਲੇਵਾਲ, ਗੁੱਜਰਵਾਲ, ਢੈਪਈ, ਛੋਕਰ, ਮਾਨ, ਬਸੈਮੀ, ਗੁੜੇ ਸੰਮਤੀ ਜ਼ੋਨਾਂ ਲਈ ਉਮੀਦਵਾਰਾਂ ਨੂੰ ਵੋਟ ਦੀ ਮੰਗ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਇਯਾਲੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਾਂਸ, ਸੰਮਤੀ ਉਮੀਦਵਾਰ ਭੱਠਾਧੂਹਾ ਦੇ ਹੱਕ 'ਚ ਭਰਵਾਂ ਚੋਣ ਜਲਸਾ ਅਗਲੀ ਖ਼ਬਰ ਵਿਧਾਇਕ ਇਯਾਲੀ ਦੀ ਹਮਾਇਤ ਪ੍ਰਾਪਤ ਉਮੀਦਵਾਰ ਦੇ ਹੱਕ 'ਚ ਹਵਾ ਚੱਲਣ ਲੱਗੀ-ਜਥੇਦਾਰ ਰਤਨ/ਜਗਦੇਵ ਸਿੰਘ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।