ਰਾਏਕੋਟ, 8 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ-23 ਕਲਸੀਆਂ ਤੋਂ ਪੜ੍ਹੇ-ਲਿਖੇ, ਸੂਝਵਾਨ ਤੇ ਇਮਾਨਦਾਨ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਕਲਸੀਆਂ ਚੋਣ ਮੈਦਾਨ ਵਿਚ ਨਿੱਤਰੇ ਹਨ | ਜਿੰਨ੍ਹਾਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ (ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ) ਤੋਂ ਆਸ਼ੀਰਵਾਦ ਲੈ ਕੇ ਚੋਣਾਂ ਵਿਚ ਹਿੱਸਾ ਲਿਆ ਗਿਆ ਹੈ | ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਬਸਰਾਉਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ ਕਲਸੀਆਂ ਬਲਾਕ ਸੰਮਤੀ ਜ਼ੋਨ-23 ਕਲਸੀਆਂ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਹਨ | ਉਨ੍ਹਾਂ ਨੂੰ ਕਾਮਯਾਬ ਬਣਾਉਣ ਲਈ ਚੋਣ ਨਿਸ਼ਾਨ 'ਮੰਜਾ' ਉੱਪਰ ਮੋਹਰ ਲਗਾ ਕੇ ਜੇਤੂ ਬਣਾਇਆ ਜਾਵੇ | ਇਸ ਮੌਕੇ ਡਾ: ਹਰਪਾਲ ਸਿੰਘ ਗਰੇਵਾਲ, ਡਾ: ਅਸ਼ੋਕ ਸ਼ਰਮਾ, ਡਾਇਰੈਕਟਰ ਜਗਤਾਰ ਸਿੰਘ ਭੈਣੀ ਬੜਿੰਗਾ, ਜਥੇਦਾਰ ਕੁਲਵਿੰਦਰ ਸਿੰਘ ਭੱਟੀ, ਮਾ: ਸੁਰਜੀਤ ਸਿੰਘ ਕਲਸੀਆਂ, ਸਾਬਕਾ ਸਰਪੰਚ ਗੁਰਬੰਤ ਸਿੰਘ ਰਛੀਨ, ਸੱਜਣ ਸਿੰਘ ਲੋਹਟਬੱਦੀ, ਦਵਿੰਦਰ ਸਿੰਘ ਲੋਹਟਬੱਦੀ, ਹਰਜਿੰਦਰ ਸਿੰਘ ਕਲਸੀਆਂ ਆਦਿ ਹਾਜ਼ਰ ਸਨ |