ਹੰਬੜਾਂ, 8 ਦਸੰਬਰ (ਮੇਜਰ ਹੰਬੜਾਂ)-ਵਿਧਾਇਕ ਇਯਾਲੀ ਦੀ ਹਮਾਇਤ ਪ੍ਰਾਪਤ ਪੁੜੈਣ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਮੀਤ ਸਿੰਘ ਹਾਂਸ ਵੋਟਰਾਂ ਦੇ ਮਿਲ ਰਹੇ ਸਮਰਥਨ ਸਦਕਾ ਵੱਡੀ ਲੀਡ ਨਾਲ ਚੋਣ ਜਿੱਤਕੇ ਨਵਾਂ ਇਤਿਹਾਸ ਸਿਰਜਣਗੇ | ਇਹ ਪ੍ਰਗਟਾਵਾ ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਭੰਗੂ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਾਵਰ ਹਾਂਸ ਦੇ ਹੱਕ 'ਚ ਪਿੰਡ ਪੁੜੈਣ, ਵਲੀਪੁਰ ਖੁਰਦ, ਭੱਠਾਧੂਹਾ, ਘਮਣੇਵਾਲ ਆਦਿ ਪਿੰਡਾਂ ਅੰਦਰ ਵੋਟ ਮੰਗਣ ਸਮੇਂ ਮਿਲ ਰਹੇ ਵੱਡੇ ਸਮਰਥਨ ਨੂੰ ਦੇਖਦਿਆਂ ਕੀਤਾ | ਉਨ੍ਹਾਂ ਪਿੰਡ ਵਲੀਪੁਰ ਖੁਰਦ ਵਿਖੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਾਂਸ ਅਤੇ ਜ਼ੋਨ ਆਲੀਵਾਲ ਤੋਂ ਬਲਾਕ ਸੰਮਤੀ ਉਮੀਦਵਾਰ ਸਾਬਕਾ ਸਰਪੰਚ ਅਰਜਨ ਸਿੰਘ ਭੱਠਾਧੂਹਾ ਨੂੰ ਵਿਸ਼ਵਾਸ ਦਵਾਇਆ ਕਿ ਨਗਰ 'ਚੋਂ ਵਿਧਾਇਕ ਇਯਾਲੀ ਦੀ ਅਗਵਾਈ ਹੇਠ ਉਨ੍ਹਾਂ ਨੂੰ ਜਿਤਾਕੇ ਭੇਜਣਗੇ ਕਿਉਂਕਿ ਸ: ਇਯਾਲੀ ਦੀ ਅਗਵਾਈ ਹੇਠ ਪਿੰਡ 'ਚ ਸੀਵਰੇਜ ਪਾਉਣ ਤੋਂ ਲੈ ਕੇ ਗਲੀਆਂ ਨਾਲੀਆਂ ਬਣਾਏ ਜਾਣ ਸਮੇਤ ਹੋਰ ਪਿੰਡ ਦੇ ਵੱਡੇ ਵਿਕਾਸ ਹੋਏ ਹਨ, ਜਿਸ ਸਦਕਾ ਪਿੰਡ ਵਾਸੀ ਸ: ਇਯਾਲੀ ਦੀ ਹਮਾਇਤ ਪ੍ਰਾਪਤ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ | ਇੱਥੇ ਪਿੰਡ ਘਮਣੇਵਾਲ ਦੇ ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ ਅਤੇ ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ ਨੇ ਕਿਹਾ ਕਿ ਜ਼ੋਨ ਆਲੀਵਾਲ ਤੋਂ ਬਲਾਕ ਸੰਮਤੀ ਉਮੀਦਵਾਰ ਅਰਜਨ ਸਿੰਘ ਭੱਠਾਧੂਹਾ ਦੀ ਚੋਣ ਮੁਹਿੰਮ ਭਖ ਚੁੱਕੀ ਹੈ ਤੇ ਪਿੰਡ ਘਮਣੇਵਾਲ, ਵਲੀਪੁਰ ਕਲਾਂ ਸਮੇਤ ਹੋਰ ਪਿੰਡਾਂ ਅੰਦਰ ਸ: ਇਯਾਲੀ ਦੀ ਸਮੁੱਚੀ ਅਗਵਾਈ ਹੇਠ ਉਹ ਸ਼ਾਨਦਾਰ ਜਿੱਤ ਦਰਜ ਕਰਨਗੇ | ਇਸ ਮੌਕੇ ਸਰਕਲ ਪ੍ਰਧਾਨ ਲਖਵੀਰ ਸਿੰਘ ਗੋਰਾਹੂਰ, ਸਾਬਕਾ ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ, ਜਰਮਨਜੀਤ ਸਿੰਘ ਭੱਠਾਧੂਹਾ ਸਮੇਤ ਹੋਰ ਸਮਰਥਕ ਵੀ ਮੌਜੂਦ ਸਨ |