29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜਗਰਾਉਂ ਹਲਕੇ ਦੇ 25 ਬਲਾਕ ਸੰਮਤੀ ਜ਼ੋਨਾਂ ਲਈ ਕੁੱਲ 111 ਨਾਮਜ਼ਦਗੀਆਂ ਹੋਈਆਂ ਦਾਖ਼ਲ

ਅਜੀਤ ਡੈਸਕ 05-12-2025
ਜਗਰਾਉਂ, 4 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ 1 ਦਸੰਬਰ ਤੋਂ 4 ਦਸੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਸਨ | ਅੱਜ 4 ਦਸੰਬਰ ਨੂੰ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਜਗਰਾਉਂ ਹਲਕੇ ਦੇ 25 ਬਲਾਕ ਸੰਮਤੀ ਜ਼ੋਨਾਂ ਲਈ ਕਾਗਜ਼ ਭਰਨ ਸਮੇਂ ਫੂਡ ਸਪਲਾਈ ਦਫ਼ਤਰ ਜਗਰਾਉਂ ਵਿਖੇ ਰਿਟਰਨਿੰਗ ਅਫ਼ਸਰ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਅਤੇ ਸਹਾਇਕ ਅਫ਼ਸਰ ਏ.ਐੱਫ.ਐੱਸ.ਓ. ਬੇਅੰਤ ਸਿੰਘ ਕੋਲ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀ ਕਾਗਜ਼ ਭਰਨ ਲਈ ਭੀੜ ਦੇਖ਼ਣ ਨੂੰ ਮਿਲੀ ਅਤੇ ਕਾਗਜ਼ ਭਰਨ ਲਈ ਉਮੀਦਵਾਰਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ | ਜਗਰਾਉਂ ਹਲਕੇ 'ਚ ਨਾਮਜ਼ਦਗੀਆਂ ਭਰਨ ਦਾ ਸਾਰਾ ਕੰਮਕਾਜ ਸ਼ਾਂਤੀਪੂਰਵਕ ਨੇਪਰੇ ਚੜਿ੍ਹਆ | ਜਗਰਾਉਂ ਹਲਕੇ 'ਚ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕੁੱਲ 95 ਨਾਮਜ਼ਦਗੀਆਂ ਭਰੀਆਂ ਗਈਆਂ, ਜਦਕਿ ਨਾਮਜ਼ਦਗੀਆਂ ਭਰਨ ਦੇ ਪਹਿਲੇ ਤਿੰਨ ਦਿਨ ਸਿਰਫ਼ 16 ਨਾਮਜ਼ਦਗੀਆਂ ਭਰੀਆਂ ਗਈਆਂ ਸਨ | ਇਸ ਤਰ੍ਹਾਂ ਜਗਰਾਉਂ ਹਲਕੇ ਦੇ 25 ਸੰਮਤੀ ਜ਼ੋਨਾਂ ਲਈ ਕੁੱਲ 111 ਨਾਮਜ਼ਦਗੀਆਂ ਭਰੀਆਂ ਗਈਆਂ ਹਨ, ਜਿੰਨ੍ਹਾਂ 'ਚ ਆਮ ਆਦਮੀ ਪਾਰਟੀ ਵਲੋਂ 25, ਸ਼੍ਰੋਮਣੀ ਅਕਾਲੀ ਦਲ 31 (ਜ਼ਿੰਨ੍ਹਾਂ 'ਚ ਕਵਰਿੰਗ ਉਮੀਦਵਾਰ ਵੀ ਸ਼ਾਮਿਲ ਹਨ), ਕਾਂਗਰਸ ਵਲੋਂ 29 ਅਤੇ ਭਾਜਪਾ ਵਲੋਂ 4, ਬਸਪਾ ਵਲੋਂ 3 ਅਤੇ 19 ਆਜ਼ਾਦ ਉਮੀਦਵਾਰਾਂ ਵਲੋਂ ਬਲਾਕ ਸੰਮਤੀ ਜ਼ੋਨਾਂ ਲਈ ਕਾਗਜ਼ ਭਰੇ ਗਏ ਹਨ | ਇੰਨ੍ਹਾਂ ਕਾਗਜ਼ਾਂ ਦੀ ਪੜ੍ਹਤਾਲ ਹੋਣ ਤੋਂ ਬਾਅਦ 6 ਦਸੰਬਰ ਨੂੰ ਨਾਮਜ਼ਦਗੀਆਂ ਵਾਪਿਸ ਲਈਆਂ ਜਾ ਸਕਣਗੀਆਂ |
ਪਿਛਲੀ ਖ਼ਬਰ ਜ਼ੋਨ ਹਾਂਸ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬੀਬੀ ਸੁਖਪ੍ਰੀਤ ਕੌਰ ਜੱਸੋਵਾਲ ਕਾਂਗਰਸ ਪਾਰਟੀ ਦੀ ਉਮੀਦਵਾਰ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਗੁੱਜਰਵਾਲ ਤੋਂ ਕਾਂਗਰਸ ਪਾਰਟੀ ਨੇ ਸੁਖਵਿੰਦਰ ਕੌਰ ਸਰਾਭਾ ਨੂੰ ਉਮੀਦਵਾਰ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।