ਪੱਖੋਵਾਲ/ਸਰਾਭਾ, 4 ਦਸੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਬਲਾਕ ਸੰਮਤੀ ਜ਼ੋਨ ਗੁੱਜਰਵਾਲ (ਜਰਨਲ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਿਟਾ: ਬਲਾਕ ਖੇਤੀਬਾੜੀ ਅਫ਼ਸਰ ਸੁਖਵਿੰਦਰ ਕੌਰ ਸਰਾਭਾ ਨੇ ਅੱਜ ਰਿਟਰਨਿੰਗ ਅਫ਼ਸਰ ਮੁੱਲਾਂਪੁਰ ਕੋਲ ਕੈਪਟਨ ਸੰਦੀਪ ਸੰਧੂ ਦੀ ਹਾਜ਼ਰੀ 'ਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ | ਇਸ ਮੌਕੇ ਕੈਪਟਨ ਸੰਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਾਰੇ ਹੀ ਉਮੀਦਵਾਰ ਪੜੇ੍ਹ-ਲਿਖੇ ਤੇ ਸੂਝਵਾਨ ਹਨ, ਜਿਸ ਦੇ ਚੱਲਦਿਆਂ ਹਲਕੇ ਦੇ ਲੋਕ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨਗੇ | ਇਸ ਮੌਕੇ ਪਿੰਡ ਸਰਾਭਾ, ਗੁੱਜਰਵਾਲ ਤੇ ਲੋਹਗੜ੍ਹ ਤੋਂ ਵੱਡੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ |