17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੀ ਮਾਸਿਕ ਮੀਟਿੰਗ 'ਚ ਵਿਕਾਸ ਕੰਮਾਂ ਨੂੰ ਪ੍ਰਵਾਨਗੀ

ਅਜੀਤ ਡੈਸਕ 04-12-2025
ਮੁੱਲਾਂਪੁਰ-ਦਾਖਾ, 3 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਮਾਸਿਕ ਮੀਟਿੰਗ ਵਿਚ ਜਿਥੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਮਿਲੀ, ਉਥੇ ਸ਼ਹਿਰ ਦੀ ਹਦੂਦ 'ਚ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਖਰਚੇ ਜਾਣ ਵਾਲੇ 8 ਲੱਖ ਰੁਪਏ ਨੂੰ ਵੀ ਪ੍ਰਵਾਨਗੀ ਮਿਲੀ | ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਅਤੇ ਕੌਂਸਲਰਾਂ ਨਾਲ ਕਾਰਜ ਸਾਧਕ ਅਫ਼ਸਰ ਹੈਪੀ ਕੁਮਾਰ, ਏ.ਐੱਮ.ਈ ਮੁਹੰਮਦ ਸਲੀਮ, ਲੇਖਾਕਾਰ ਸੁਕੇਸ਼, ਲਖਵਿੰਦਰ ਸਿੰਘ ਮੌਜੂਦ ਰਹੇ | ਮਾਸਿਕ ਮੀਟਿੰਗ ਸਮੇਂ ਅਫ਼ਸਰ ਵਲੋਂ ਤਿਆਰ ਕੀਤੇ ਗਏ ਤਖਮੀਨੇ ਹਾਊਸ ਦੀ ਪ੍ਰਵਾਨਗੀ ਬਾਅਦ ਹੁਣ ਸ਼ਹਿਰ ਦੇ ਬਹੁਤੇ ਵਾਰਡਾਂ 'ਚ ਇੰਟਰਲਾਕ ਟਾਈਲਾਂ ਦਾ ਅਧੂਰਾ ਕੰਮ ਪੂਰਾ ਹੋਵੇਗਾ | ਸ਼ਹਿਰ 'ਚ ਸੀਵਰੇਜ ਅਤੇ ਜਲ ਸਪਲਾਈ ਪਾਈਪਲਾਈਨਾਂ ਦੀ ਮੁਰੰਮਤ ਜਾਂ ਨਵੀਂਆਂ ਦਾ ਰੁਕਿਆ ਕੰਮ ਪੂਰਾ ਹੋਵੇਗਾ | ਆਮ ਲੋਕਾਂ ਲਈ ਜੀਅ ਦਾ ਜੰਜਾਲ ਬਣੇ ਅਵਾਰਾ ਕੁੱਤਿਆਂ ਦੇ ਨਸਬੰਦੀ ਅਪ੍ਰੇਸ਼ਨ ਹੋਣ ਬਾਅਦ ਵਾਧਾ ਰੁਕ ਜਾਵੇਗਾ | ਕਈ ਮੁਲਾਜ਼ਮਾਂ ਦੇ ਰੁਕੇ ਪੀ.ਐੱਫ., ਗਰੈਚੁਟੀ, ਹੋਰ ਬਕਾਇਆ ਜਾਤ ਅਦਾਇਗੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ | ਸਫ਼ਾਈ ਸੇਵਕ ਸੁਭਾਸ਼ ਦੀ ਮੌਤ ਹੋਣ 'ਤੇ ਉਸ ਦੇ ਸਪੁੱਤਰ ਸ਼ਿਵ ਕੁਮਾਰ ਨੂੰ ਮਿਲੀ ਨੌਕਰੀ ਬਾਅਦ ਕਾਰਜ ਸਾਧਕ ਅਫ਼ਸਰ ਵਲੋਂ ਨਿਯੁਕਤੀ ਪੱਤਰ ਦਿੱਤਾ ਗਿਆ |
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਚਿੰਗ ਲੈ ਅਮਨਦੀਪ ਸਿੰਘ ਨੇ 6.5 ਬੈਂਡ ਲਏ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਕਾਂਗਰਸ ਪਾਰਟੀ ਨੇ ਮਨਜੋਤ ਕੌਰ ਬੱਲੋਵਾਲ ਨੂੰ ਉਮੀਦਵਾਰ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।