17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜਗਰਾਉਂ ਵਿਖੇ 16 ਉਮੀਦਵਾਰਾਂ ਨੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ

ਅਜੀਤ ਡੈਸਕ 04-12-2025
ਜਗਰਾਉਂ, 3 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਫੂਡ ਸਪਲਾਈ ਦਫ਼ਤਰ ਜਗਰਾਉਂ ਵਿਖੇ ਵੱਖ-ਵੱਖ ਪਾਰਟੀਆਂ ਦੇ 16 ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ ਗਈਆਂ | ਇੰਨ੍ਹਾਂ ਨਾਮਜ਼ਦਗੀਆਂ ਬਲਾਕ ਸੰਮਤੀ ਜ਼ੋਨ ਕਾਉਂਕੇ ਕਲਾਂ ਤੋਂ ਦੋ, ਜ਼ੋਨ ਡੱਲਾ ਤੋਂ ਦੋ ਉਮੀਦਵਾਰ ਅਤੇ ਜ਼ੋਨ ਚਕਰ, ਰਸੂਲੁਪਰ ਜੰਡੀ, ਰਾਮਗੜ੍ਹ ਭੁੱਲਰ, ਲੱਖਾ, ਕਮਾਲਪੁਰਾ, ਦੇਹੜਕਾ, ਕੰਨੀਆਂ ਹੁਸੈਨੀ, ਸ਼ੇਖਦੌਲਤ, ਲੀਲਾਂ ਮੇਘ ਸਿੰਘ, ਕੋਠੇ ਅੱਠ ਚੱਕ, ਪੱਤੀ ਮੁਲਤਾਨੀ, ਬਾਘੀਆਂ ਜ਼ੋਨ ਤੋਂ ਇਕ-ਇਕ ਉਮੀਦਵਾਰ ਨੇ ਕਾਗਜ਼ ਦਾਖ਼ਲ ਕੀਤੇ | ਇੱਥੇ ਦੱਸਣਯੋਗ ਹੈ ਕਿ 1 ਤੋਂ 4 ਦਸੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ, ਪਰ ਪਹਿਲੇ ਦੋ ਦਿਨ ਇਕ ਵੀ ਉਮੀਦਵਾਰ ਨੇ ਨਾਮਜ਼ਦਗੀਆਂ ਦਾਖ਼ਲ ਨਹੀਂ ਕੀਤੀਆਂ | ਅੱਜ 4 ਦਸੰਬਰ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੈ | ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਐੱਸ.ਆਰ. ਕਲੇਰ ਵਲੋਂ ਪਾਰਟੀ ਦੇ ਛੇ ਬਲਾਕ ਸੰਮਤੀ ਜ਼ੋਨਾਂ ਅਤੇ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਏ ਗਏ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਮਤੀ ਉਮੀਦਵਾਰਾਂ ਵਲੋਂ ਜਸਕਰਨ ਸਿੰਘ ਦਿਓਲ ਨਾਲ ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ ਸੰਮਤੀ ਜ਼ੋਨ ਬੜੂੰਦੀ (ਰਾਖਵੇਂ) ਤੋਂ ਅਕਾਲੀ ਦਲ ਚੌਥੀ ਵਾਰ ਵੀ ਜਿੱਤੇਗਾ-ਗਰੇਵਾਲ/ਜਰਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।