02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦਸਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਵਿਖੇ ਐਥਲੀਟਾਂ ਦੀ ਪ੍ਰੈਕਟਿਸ ਕਰਨ ਸੰਬੰਧੀ ਸਮਾਜ ਸੇਵੀਆਂ ਵਲੋਂ ਸਪਰਿੰਗ ਬੋਰਡ ਭੇਟ

ਅਜੀਤ ਡੈਸਕ 23-11-2025
ਰਾਏਕੋਟ, 22 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਖੇਡ ਗਰਾਊਾਡ ਵਿਚ ਚੱਲ ਰਹੇ ਦਸਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਵਿਖੇ ਹਰ ਰੋਜ਼ ਸਵੇਰੇ-ਸ਼ਾਮ ਬੱਚੇ ਅਥਲੈਟਿਕਸ ਦੇ ਵੱਖ-ਵੱਖ ਈਵੈਂਟਸ ਦੀ ਤਿਆਰੀ ਕੋਚ ਗੁਰਪ੍ਰੀਤ ਸਿੰਘ ਮੱਲ੍ਹੀ ਅਤੇ ਸੁਦਾਗਰ ਸਿੰਘ ਡੀਪੀਈ ਦੀ ਨਿਗਰਾਨੀ ਹੇਠ ਕਰਦੇ ਹਨ | ਇਸ ਤਿਆਰੀ ਨੂੰ ਦੇਖਦੇ ਹੋਏ ਮਨਪ੍ਰੀਤ ਸਿੰਘ ਸੁਖਾਣਾ ਵਲੋਂ 5000 ਰੁਪਏ ਅਤੇ ਫਤਿਹ ਆਯੂਰਵੈਦਿਕ ਵਾਲੇ ਵੈਦ ਭਾਈ ਗੁਰਮੇਲ ਸਿੰਘ ਵਲੋਂ 4500 ਰੁਪਏ ਦੀ ਸੇਵਾ ਕੀਤੀ ਗਈ | ਇਸ ਸੇਵਾ ਦੇ ਨਾਲ ਸਪਰਿੰਗ ਬੋਰਡ ਲਿਆਂਦਾ ਗਿਆ, ਜਿਸ ਨਾਲ ਬੱਚੇ ਜੰਪਾਂ ਦੀਆਂ ਬਾਰੀਕੀਆਂ ਵਿਚ ਸੁਧਾਰ ਕਰਕੇ ਆਪਣੀ ਪ੍ਰਤਿਭਾ ਵਿਚ ਵਾਧਾ ਕਰਨਗੇ | ਇਸ ਸੇਵਾ ਲਈ ਦਾਨੀ ਸੱਜਣਾਂ ਦਾ ਸਮੂਹ ਐਥਲੀਟ ਬੱਚਿਆਂ ਵਲੋਂ ਅਤੇ ਕੋਚ ਸੁਦਾਗਰ ਸਿੰਘ ਤੇ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਧੰਨਵਾਦ ਕੀਤਾ | ਇਥੇ ਦੱਸਣਯੋਗ ਹੈ ਕਿ ਅਥਲੈਟਿਕਸ ਸੈਂਟਰ ਦੇ ਚਾਰ ਬੱਚੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਭਾਗ ਲੈਣ ਲਈ ਜਾ ਰਹੇ ਹਨ | ਜਿਸ ਵਿਚ ਗਗਨਦੀਪ ਸਿੰਘ ਪੁੱਤਰ ਮੰਗਤ ਰਾਏ ਲੰਬੀ ਛਾਲ, ਖੁਸ਼ਪ੍ਰੀਤ ਕੌਰ ਪੁੱਤਰੀ ਸੁਦਾਗਰ ਸਿੰਘ ਡੀ.ਪੀ.ਈ ਤੀਹਰੀ ਛਾਲ, ਰਣਵਿਜੇ ਸਿੰਘ ਪੁੱਤਰ ਜਗਦੀਸ਼ ਸਿੰਘ ਹੈਮਰ ਥ੍ਰੋ, ਮਨਜੋਤ ਸਿੰਘ ਪੁੱਤਰ ਕਮਲ ਸਿੰਘ ਹੈਮਰ ਥ੍ਰੋ ਈਵੈਂਟ ਵਿਚ ਭਾਗ ਲੈਣਗੇ |
ਪਿਛਲੀ ਖ਼ਬਰ ਆਂਗਣਵਾੜੀ ਯੂਨੀਅਨ ਸਰਕਲ ਪੱਖੋਵਾਲ ਦੀ ਚੋਣ ਸਰਬਸੰਮਤੀ ਨਾਲ ਹੋਈ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।