02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਲੌਜ਼ਮ ਕਾਨਵੈਂਟ ਸਕੂਲ ਦੇ ਐੱਨ.ਸੀ.ਸੀ. ਦੇ ਵਿਦਿਆਰਥੀਆਂ ਦਾ 10 ਦਿਨਾ ਕੈਂਪ ਰਿਹਾ ਯਾਦਗਾਰ

ਅਜੀਤ ਡੈਸਕ 23-11-2025
ਜਗਰਾਉਂ, 22 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਏ.ਐੱਨ.ਓ. ਅਮਨਦੀਪ ਸਿੰਘ ਦੀ ਦੇਖ-ਰੇਖ ਵਿਚ ਚੱਲ ਰਹੀ ਐੱਨ.ਸੀ.ਸੀ ਦੀ ਟੀਮ ਦਾ ਦਸ ਦਿਨਾਂ ਸਿਖਲਾਈ ਕੈਂਪ ਯਾਦਗਾਰ ਰਿਹਾ | ਥਰੀ ਪੰਜਾਬ ਬਟਾਲੀਅਨ ਆਰਮੀ ਦੇ ਅਫ਼ਸਰ ਸਾਹਿਬਾਨ ਦੀ ਨਿਗਰਾਨੀ ਹੇਠ ਇਹ ਕੈਂਪ ਸਿਟੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੂੰ ਪੀ.ਟੀ., ਅਨੁਸ਼ਾਸਨ, ਖੇਡਾਂ ਪ੍ਰਤੀ ਧਿਆਨ, ਮਾਨਸਿਕ ਸਥਿਤੀ ਮਜ਼ਬੂਤ ਅਦਿ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਨਵਨੀਤ ਕੌਰ ਨੇ ਇੰਨ੍ਹਾਂ ਵਿਦਿਆਰਥੀਆਂ ਦੇ ਸਕੂਲ ਵਾਪਸੀ 'ਤੇ ਸਵਾਗਤ ਕਰਦਿਆਂ ਕਿਹਾ ਕਿ ਐੱਨ.ਸੀ.ਸੀ. ਇਕ ਮਾਰਗ ਹੈ ਜੋ ਵਿਦਿਆਰਥੀ ਵਰਗ ਦੇ ਸ਼ੁਰੂਆਤੀ ਦੌਰ ਤੋਂ ਹੀ ਇੰਨ੍ਹਾਂ ਅੰਦਰ ਅਨੁਸ਼ਾਸਨ ਵਰਗੇ ਗੁਣ ਪੈਦਾ ਕਰਦਾ ਹੈ | ਆਰਮੀਂ ਦੇ ਸਖ਼ਤ ਨਿਯਮਾਂ ਅੰਦਰ ਅਜਿਹੇ ਕੈਂਪਾਂ ਦਾ ਲੱਗਣਾ ਚੰਗੇ ਭਵਿੱਖ ਦੀ ਨਿਸ਼ਾਨੀ ਹੁੰਦਾ ਹੈ | ਉਨ੍ਹਾਂ ਥਰਡ ਪੰਜਾਬ ਬਟਾਲੀਅਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਉਨ੍ਹਾਂ ਵਲੋਂ ਅੱਜ ਦੇ ਯੂਥ ਲਈ ਅਜਿਹੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ | ਇਸ ਮੌਕੇ ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੁਰਨ ਦੀ ਲੋੜ ਹੈ |
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ ਅਗਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਮੈਂਬਰ ਐਡਵੋਕੇਟ ਅਮਨਦੀਪ ਕੌਰ ਨੂੰ ਧਮਕੀਆਂ ਦੇਣ ਦੀ ਜ਼ੋਰਦਾਰ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।