10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ 'ਚ ਸਕੂਲ ਪੱਧਰੀ ਖੇਡਾਂ ਕਰਵਾਈਆਂ

ਸੱਤਿਆ ਭਾਰਤੀ ਸਕੂਲ ਹੰਬੜਾਂ ਵਿਖੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਸਰਪ੍ਰਸਤ ਤੇਜਾ ਸਿੰਘ ਗਿੱਲ, ਪਿ੍ੰ: ਜਸ਼ਨਦੀਪ ਸਿੰਘ ਅਤੇ ਹੋਰ | ਤਸਵੀਰ: ਮੇਜਰ ਹੰਬੜਾਂ <br/> 03-11-2025
ਹੰਬੜਾਂ, 2 ਨਵੰਬਰ (ਮੇਜਰ ਹੰਬੜਾਂ)-ਨਾਮਵਰ ਵਿੱਦਿਅਕ ਸੰਸਥਾ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ 'ਚ ਸਕੂਲ ਪੱਧਰੀ ਖੇਡਾਂ ਪਿ੍ੰ. ਜਸ਼ਮਨਦੀਪ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਸ਼ੁਰੂ ਕਰਵਾਈਆਂ ਗਈਆਂ | ਇੰਨ੍ਹਾਂ ਖੇਡਾਂ ਦਾ ਉਦਘਾਟਨ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਰਪ੍ਰਸਤ ਤੇਜਾ ਸਿੰਘ ਗਿੱਲ ਵਲੋਂ ਸਾਂਝੇ ਰੂਪ 'ਚ ਕੀਤਾ ਗਿਆ | ਪਿ੍ੰ. ਜਸ਼ਮਨਦੀਪ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਅੱਜ ਕਰਵਾਈਆਂ ਗਈਆਂ ਖੇਡਾਂ 'ਚ ਖੋ-ਖੋ, ਲੁੱਡੋ, ਕੈਰਮ ਬੋਰਡ, ਚੈੱਸ, ਰੱਸਾਕਸੀ, 100 ਮੀਟਰ ਦੌੜ, 200 ਮੀਟਰ ਦੌੜ ਆਦਿ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪ੍ਰਾਇਮਰੀ ਪੱਧਰ 'ਤੇ ਵੈਭਵ ਹਾਊਸ ਵਿਚ ਖੋ-ਖੋ ਟੀਮ ਲੜਕੇ ਪਹਿਲਾ ਸਥਾਨ, ਸ਼ਾਂਤੀ ਹਾਊਸ ਦੂਸਰਾ ਸਥਾਨ, ਸ਼ਕਤੀ ਹਾਊਸ ਤੀਸਰਾ ਸਥਾਨ, ਐਲੀਮੈਂਟਰੀ ਵਾਲੀਬਾਲ ਵਿਚ ਸ਼ਕਤੀ ਹਾਊਸ ਨੇ ਪਹਿਲਾ ਸਥਾਨ, ਸ਼ਾਂਤੀ ਹਾਊਸ ਦੂਸਰਾ ਸਥਾਨ, ਖੋ-ਖੋ ਐਲੀਮੈਂਟਰੀ ਲੜਕੀਆਂ 'ਚ ਵੈਭਵ ਹਾਊਸ ਪਹਿਲਾ ਸਥਾਨ, ਸ਼ਕਤੀ ਹਾਊਸ ਦੂਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਦਾ ਅਹਿਮ ਅੰਗ ਹਨ ਖੇਡਾਂ ਖੇਡ ਕਿ ਅਸੀਂ ਉੱਚ ਅਹੁਦਿਆ 'ਤੇ ਪਹੁੰਚ ਕੇ ਜਿੱਥੇ ਮਾਤਾ-ਪਿਤਾ, ਸਕੂਲ ਦਾ ਨਾਂਅ ਰੌਸ਼ਨ ਕਰ ਸਕਦੇ ਹਾਂ ਉੱਥੇ ਅਸੀਂ ਆਪਣੇ ਦੇਸ਼ ਦਾ ਨਾਂਅ ਵੀ ਰੌਸ਼ਨ ਕਰ ਸਕਦੇ ਹਾਂ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਰਪ੍ਰਸਤ ਤੇਜਾ ਸਿੰਘ ਗਿੱਲ, ਪਿ੍ੰਸੀਪਲ ਜਸ਼ਮਨਦੀਪ ਸਿੰਘ ਸ਼ੇਰਪੁਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ | ਇਸ ਸਮੇਂ ਮੈਡਮ ਅਰਪਿੰਦਰ ਕੌਰ, ਮਨਦੀਪ ਕੌਰ, ਕੁਲਜਿੰਦਰ ਕੌਰ, ਹਰਪ੍ਰੀਤ ਕੌਰ, ਗੁਰਲੀਨ ਕੌਰ, ਰੁਪਿੰਦਰ ਕੌਰ ਪੁੜੈਣ, ਅਵਨਿੰਦਰ ਕੌਰ, ਆਸ਼ਾ ਦੇਵੀ, ਰਮਨਦੀਪ ਕਰ, ਸਮੂਹ ਸਕੂਲ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ ਦੀਆਂ ਖਿਡਾਰਨਾਂ ਵਲੋਂ ਸਹੋਦਿਆ ਕਬੱਡੀ ਮੁਕਾਬਲਿਆਂ 'ਚ... ਅਗਲੀ ਖ਼ਬਰ ਸਨਮਤੀ ਸਕੂਲ ਵਲੋਂ ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਟੂਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।