02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਕਾਰੀ ਹਾਈ ਸਕੂਲ ਪਿੰਡ ਬਰ੍ਹਮੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਅਜੀਤ ਡੈਸਕ 01-06-2025
ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਹਾਈ ਸਕੂਲ ਪਿੰਡ ਬਰ੍ਹਮੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਐੱਸ.ਐੱਮ.ਸੀ. ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ ਅਤੇ ਬੱਚਿਆਂ ਦੇ ਮਾਪੇ ਸ਼ਾਮਿਲ ਹੋਏ | ਇਸ ਦੌਰਾਨ ਸਰਪੰਚ ਹਰਨੇਕ ਸਿੰਘ ਬਰ੍ਹਮੀ, ਡਾ: ਬਲਜਿੰਦਰ ਸਿੰਘ, ਸੀ.ਐੱਚ.ਟੀ ਪ੍ਰਭਜੋਤ ਸਿੰਘ ਅਤੇ ਜੋਰਾ ਸਿੰਘ ਬੁਰਜ ਲਿੱਟਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਾਲਾਨਾ ਪ੍ਰੀਖਿਆਵਾਂ 'ਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਹੈੱਡਮਾਸਟਰ ਜਗਦੀਪ ਸਿੰਘ ਨੇ ਹੋਣਹਾਰ ਬੱਚਿਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ 'ਤੇ ਮੁਬਾਰਕਵਾਦ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾਵਾਂ ਕੀਤੀਆਂ | ਇਸ ਮੌਕੇ ਸੀ.ਐੱਚ.ਟੀ. ਪ੍ਰਭਜੋਤ ਸਿੰਘ ਤੇ ਡਾ: ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਭਵਿੱਖ ਵਿਚ ਹੋਰ ਵੀ ਚੰਗੇ ਅੰਕ ਪ੍ਰਾਪਤ ਕੀਤੇ ਜਾ ਸਕਣ | ਇਸ ਮੌਕੇ ਸਕੂਲ ਸਟਾਫ਼ ਕੁਲਵਿੰਦਰ ਸਿੰਘ, ਵਿਜੇ ਕੁਮਾਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਜਸਪਾਲ ਸਿੰਘ, ਕਰਮਜੀਤ ਸਿੰਘ, ਬਲਜੀਤ ਕੌਰ, ਗੁਰਮੀਤ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੀਸ ਪਬਲਿਕ ਸਕੂਲ 'ਚ ਵਿਦਿਆਰਥੀਆਂ ਨੇ ਭਾਰਤੀ ਫ਼ੌਜ ਦੇ ਸੰਦਰਭ 'ਚ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਸ਼ਿਵਾਲਿਕ ਸਕੂਲ ਵਿਖੇ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਰਾਹੀਂ ਜਾਗਰੂਕਤਾ ਤੇ ਸਿਹਤ ਸੰਭਾਲ ਦੀ ਪ੍ਰੇਰਣਾ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।