12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਤਿੰਨ ਟਰਾਂਸਫਰਮਰਾਂ ਦੀਆਂ ਤਾਰਾਂ ਤੇ ਸਾਮਾਨ ਚੋਰੀ

ਅਜੀਤ ਡੈਸਕ 29-12-2025
ਮਾਹਿਲਪੁਰ, 28 ਦਸੰਬਰ (ਰਜਿੰਦਰ ਸਿੰਘ)-ਬਲਾਕ ਮਾਹਿਲਪੁਰ ਦੇ ਪਿੰਡ ਲਕਸੀਹਾਂ ਵਿਚ ਅਣਪਛਾਤੇ ਚੋਰਾ ਨੇ ਵੱਖ-ਵੱਖ ਖੇਤਾਂ 'ਚ ਲੱਗੇ ਬਿਜਲੀ ਦੇ ਤਿੰਨ ਟਰਾਂਸਫਰਮਰਾਂ ਨੰੂ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੀਆਂ ਤਾਰਾਂ ਤੇ ਸਮਾਨ ਚੋਰੀ ਕਰ ਕੇ ਲੈ ਗਏ | ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਲਕਸੀਹਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਲਕਸੀਹਾਂ 'ਚ ਗੁਰਬਖ਼ਸ਼ ਸਿੰਘ ਤੇ ਮਾਸਟਰ ਜੁਗਿੰਦਰ ਸਿੰਘ ਦੀ ਮੋਟਰ ਤੇ ਲੱਗੇ ਟਰਾਂਸਫ਼ਰ ਦੀਆਂ ਤਾਰਾ ਤੇ ਸਮਾਨ ਚੋਰੀ ਕਰਕੇ ਲੈ ਗਏ | ਇੱਥੇ ਹੀ ਬੱਸ ਨਹੀਂ ਉਨ੍ਹਾਂ ਉਸੇ ਰਾਤ ਕਮਲਾ ਦੇਵੀ ਦੇ ਖੇਤਾਂ ਚ ਲੱਗੇ ਟਰਾਂਸਫ਼ਰ ਸਮਾਨ ਚੋਰੀ ਕਰ ਕੇ ਲੈ ਗਏ | ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ |
ਪਿਛਲੀ ਖ਼ਬਰ 2 ਕਾਰਾਂ ਦੀ ਟੱਕਰ 'ਚ ਚਾਲਕ ਜ਼ਖ਼ਮੀ <br/> ਅਗਲੀ ਖ਼ਬਰ ਪੰਚਕੂਲਾ ਦੀ ਸੰਗਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਈ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।