11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਿ੍ਸਮਸ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 29-12-2025
ਕੋਟਫ਼ਤੂਹੀ, 28 ਦਸੰਬਰ (ਅਟਵਾਲ)-ਸਥਾਨਕ ਚਰਚ ਆਫ਼ ਕ੍ਰਾਈਸਟ ਵਿਖੇ ਕਿ੍ਸਮਸ ਦਾ ਤਿਉਹਾਰ ਮੁੱਖ ਪ੍ਰਬੰਧਕ ਪਾਸਟਰ ਰਾਜ ਮੱਲ ਅਤੇ ਪਾਸਟਰ ਗੀਤਾ ਦੀ ਅਗਵਾਈ ਵਿਚ ਸ਼ਰਧਾ ਉਤਸ਼ਾਹ ਅਤੇ ਆਪਸੀ ਭਾਈਚਾਰੇ ਨਾਲ ਮਨਾਇਆ ਗਿਆ | ਇਸ ਮੌਕੇ ਸਤਿਸੰਗ ਦੀ ਸ਼ੁਰੂਆਤ ਪ੍ਰਭੂ ਯਿਸੂ ਮਸੀਹ ਦੀ ਪ੍ਰਾਰਥਨਾ ਨਾਲ ਕੀਤੀ, ਗਈ ਉਪਰੰਤ ਪਾਸਟਰ ਰਾਜ ਮੱਲ ਨੇ ਪ੍ਰਭੂ ਯਿਸੂ ਮਸੀਹ ਜੀ ਦੀਆਂ ਸਿੱਖਿਆਵਾਂ ਦਾ ਗੁਣਗਾਨ ਬਾਈਬਲ ਪੜ੍ਹ ਕੇ ਕੀਤਾ | ਸਟੇਜ ਸੰਚਾਲਨ ਦੀ ਭੂਮਿਕਾ ਪਾਸਟਰ ਗੀਤਾ ਤੇ ਪਾਸਟਰ ਰਾਜ ਮੱਲ ਨੇ ਬਾਖ਼ੂਬੀ ਕੀਤਾ | ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਓਮ ਬਹਾਦਰ, ਭਾਗ ਮੱਲ, ਜਸਵੀਰ ਸਿੰਘ, ਬਲਵੀਰ ਸਿੰਘ ਭਗਤੂਪੁਰ , ਜੱਗਾ, ਬਿੱਲਾ, ਕੁੰਦਨ ਸਿੰਘ ਸਿੱਧੂ, ਗਾਇਕ ਕਲਾਕਾਰ ਜੀ. ਸਿੱਧੂ, ਨੰਬਰਦਾਰ ਕੁਲਵਰਨ ਸਿੰਘ ਸਿੱਧੂ, ਪਰਵੀਨ, ਸੁਰਿੰਦਰ ਪਾਲ, ਗੁਲਸ਼ਨ, ਪਰਵੀਨ, ਕੁਲਵਿੰਦਰ ਕੌਰ, ਦੀਪਕਾ, ਲਾਡੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਅਹਿਆਪੁਰ ਵਿਖੇ 72 ਵਿਦਿਆਰਥੀਆਂ ਨੂੰ ਬੂਟ ਵੰਡੇ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਤੋਂ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।