11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਾਣਕਢੇਰੀ-ਖਡਿਆਲਾ ਸੈਣੀਆਂ ਧੁੱਸੀ ਬੰਨ੍ਹ 'ਤੇ ਪੱਕੀ ਸੜਕ ਬਣਾਉਣ ਦੀ ਮੰਗ

ਅਜੀਤ ਡੈਸਕ 29-12-2025
ਸ਼ਾਮਚੁਰਾਸੀ, 28 ਦਸੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਇਲਾਕੇ ਦੇ ਲੋਕਾਂ ਵੱਲੋਂ ਮਹਿੰਗਰੋਵਾਲ ਨਹਿਰ ਯਾਨੀ ਇਸ ਤੇ ਬਣੀ ਧੁੱਸੀ ਜੋ ਖਡਿਆਲਾ ਸੈਣੀਆਂ ਤੋਂ ਹੋ ਕੇ ਪਿੰਡ ਢੱਡੇ, ਕੋਟਲੀ ਬਾਵਾ ਦਾਸ, ਮੂੰਡੀਆਂ ਜੱਟਾਂ, ਖ਼ਾਨਪੁਰ, ਸਹੋਤਾ, ਬੇਗਮਪੁਰ ਜੰਡਿਆਲਾ, ਖਰਦੇਹੜ ਤੇ ਹੋਰ ਪਿੰਡਾਂ ਨਾਲ ਤੋਂ ਗੁੱਜਰ ਕੇ ਭੋਗਪੁਰ ਦੀ ਜੀ. ਟੀ, ਰੋਡ (ਪਠਾਨਕੋਟ-ਜਲੰਧਰ ਰੋਡ) ਨਾਲ ਮਿਲਦੀ ਹੈ, ਤੇ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਇਸ ਇਲਾਕੇ ਦੇ ਲੋਕਾਂ ਦਾ ਆਵਾਜਾਈ ਸਹੂਲਤਾਂ ਦੇ ਇਕ ਨਵੇਂ ਯੁੱਗ ਦਾ ਆਰੰਭ ਜਾਵੇਗਾ | ਇਨ੍ਹਾਂ ਦੋ ਸਮਾਂਤਰ ਸੜਕਾਂ (ਉਤਰ ਦੱਖਣ ਦਿਸ਼ਾ ਵੱਲ ਸਥਿਤ) ਨੂੰ ਮਿਲਾਉਂਦੀ ਇਹ ਧੁੱਸੀ ਜੋ ਚੜ੍ਹਦੀ-ਲਹਿੰਦੀ ਦਿਸ਼ਾ ਤੇ ਸਥਿਤ ਹੈ, ਜੇਕਰ ਇਸ 10-15 ਕਿੱਲੋਮੀਟਰ ਦੀ ਧੁੱਸੀ ਨੂੰ ਪੱਕੀ ਸੜਕ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਸੰਭਾਵਿਤ ਸੜਕ ਤੇ ਪੈਂਦੇ ਕਈ ਪਿੰਡਾਂ ਨੂੰ ਜਿੱਥੇ ਆਪਣਾ ਗੰਨਾ ਭੋਗਪੁਰ ਲਿਜਾਉਣ ਦੀ ਸਹੂਲਤ ਪ੍ਰਾਪਤ ਹੋਵੇਗੀ, ਉੱਥੇ ਆਵਾਜਾਈ ਸਾਧਨਾਂ ਵਿਚ ਬੇਹੱਦ ਵਾਧਾ ਹੋਵੇਗਾ |
ਪਿਛਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਨੇ ਹੁੱਕੜਾਂ 'ਚ ਲਗਾਏ ਟਿਊਬਵੈੱਲ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਵਿਧਾਇਕ ਜਸਵੀਰ ਸਿੰਘ ਰਾਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।