ਹੁਸ਼ਿਆਰਪੁਰ, 9 ਦਸੰਬਰ (ਬਲਜਿੰਦਰਪਾਲ ਸਿੰਘ)-ਸਪੋਰਟਸ ਕੰਪਲੈਕਸ ਚੰਡੀਗੜ੍ਹ ਵਿਖੇ 47ਵੀਂ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ, ਜਿਸਦਾ ਉਦਘਾਟਨ ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਵੱਲੋਂ ਕੀਤਾ ਗਿਆ | ਇਸ ਚੈਂਪੀਅਨਸ਼ਿਪ 'ਚ ਉਚੇਰੀ ਸਿੱਖਿਆ ਵਿਭਾਗ ਵਿਚ ਜੂਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਉਣ ਵਾਲੀ ਹੁਸ਼ਿਆਰਪੁਰ ਦੀ ਮੈਡਮ ਇੰਦਰਜੀਤ ਕੌਰ ਨੇ ਭਾਗ ਲੈਂਦੇ ਹੋਏ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਦੇ ਤਗਮੇ ਆਪਣੇ ਨਾਂ ਕੀਤੇ | ਇੰਟਰਨੈਸ਼ਨਲ ਐਥਲੀਟ ਇੰਦਰਜੀਤ ਕੌਰ ਨੇ ਡਿਸਕਸ ਥੋ੍ਰਅ ਅਤੇ ਜੈਵਲਿਨ ਥ੍ਰੋਅ ਦੇ ਮੁਕਾਬਲਿਆਂ 'ਚ ਚਾਂਦੀ ਦੇ ਤਗਮੇ ਹਾਸਲ ਕੀਤੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਅਜਮੇਰ ਵਿਖੇ ਜਨਵਰੀ 'ਚ ਹੋਣ ਵਾਲੀ ਨੈਸ਼ਨਲ ਮੀਟ ਵਿਚ ਸੋਨੇ ਦਾ ਤਗਮਾ ਜਿੱਤਣਾ ਹੈ |