14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਹੇਤਲ ਚਾਵਲਾ ਨੇ ਇੰਟਰ ਜ਼ਿਲ੍ਹਾ ਮਿਊਜ਼ਿਕ ਡਾਂਸ ਤੇ ਆਰਟ ਮੁਕਾਬਲੇ 'ਚ ਤੀਸਰਾ ਸਥਾਨ ਕੀਤਾ ਹਾਸਿਲ

ਅਜੀਤ ਡੈਸਕ 05-12-2025
ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਸਤਯੁੱਗ ਦਰਸ਼ਨ ਸੰਗੀਤ ਕਲਾ ਕੇਂਦਰ ਜਲੰਧਰ ਵਲੋਂ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਕਰਵਾਏ ਇੰਟਰ ਜ਼ਿਲ੍ਹਾ ਮਿਊਜ਼ਿਕ ਡਾਂਸ ਤੇ ਆਰਟ ਮੁਕਾਬਲੇ 'ਚ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ ਦੀ 11ਵੀਂ ਜਮਾਤ ਦੀ ਵਿਦਿਆਰਥਣ ਹੇਤਲ ਚਾਵਲਾ ਨੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਪ੍ਰਾਪਤੀ 'ਤੇ ਵਿਦਿਆਰਥਣ ਹੇਤਲ ਚਾਵਲਾ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਸਫਲਤਾ ਨੇ ਨਾ ਸਿਰਫ਼ ਸਕੂਲ ਦਾ ਮਾਣ ਵਧਾਇਆ, ਬਲਕਿ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਵੀ ਬਣੀ ਹੈ | ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ, ਸਕੂਲ ਦੇ ਮੈਨੇਜਰ ਡਾ: ਅਰਵਿੰਦ ਕੁਮਾਰ ਤੇ ਸਕੱਤਰ ਆਰ.ਐਮ. ਭੱਲਾ ਨੇ ਹੇਤਲ ਚਾਵਲਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਬਲਾਕ ਸੰਮਤੀ ਮੁਕੇਰੀਆਂ ਦੀਆਂ 17 ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਲਈ ਨਾਮਜ਼ਦਗੀ... ਅਗਲੀ ਖ਼ਬਰ ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਵੱਲੋਂ ਤੀਸਰੇ ਦਿਨ ਹੜਤਾਲ ਕਰ ਕੇ ਕੀਤੀ ਪ੍ਰਬੰਧਕੀ ਕੰਪਲੈਕਸ ਤੱਕ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।