ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਜ਼ੋਨਲ ਸ਼ੂਟਿੰਗ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰ: ਮਾਰਿਆ ਜਾੱਨ ਨੇ ਦੱਸਿਆ ਕਿ ਏਅਰ ਪਿਸਟਲ ਮੁਕਾਬਲੇ ਦੌਰਾਨ ਅੰਤਰ-14 ਵਰਗ (ਲੜਕੇ) 'ਚ ਜੈਦਿਤਿਆ ਨੇ ਪਹਿਲਾ, ਸ਼ਾਨਵੀਰ ਨੇ ਦੂਸਰਾ ਸਥਾਨ, ਲੜਕੀਆਂ 'ਚ ਲਵਿਸ਼ ਨੇ ਪਹਿਲਾ ਤੇ ਤਿ੍ਪਤਜੋਤ ਨੇ ਦੂਸਰਾ ਸਥਾਨ, ਅੰਤਰ-17 ਵਰਗ (ਲੜਕੇ) 'ਚ ਲਕਸ਼ੈ ਤੋਲਾ ਨੇ ਪਹਿਲਾ, ਸਕਸ਼ਮ ਨੇ ਦੂਸਰਾ ਸਥਾਨ, ਲੜਕੀਆਂ 'ਚ ਗੁੰਜਨ ਨੇ ਪਹਿਲਾ ਸਥਾਨ, ਅੰਤਰ-19 ਵਰਗ (ਲੜਕਿਆਂ) 'ਚ ਫਲਕ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਸਰਾ ਤੇ ਜਾਸਮੀਨ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਰਾਈਫ਼ਲ ਮੁਕਾਬਲੇ 'ਚ ਅੰਡਰ-17 ਲੜਕੀਆਂ ਦੇ ਵਰਗ 'ਚ ਲਵਾਣਿਆ ਨੇ ਪਹਿਲਾ ਤੇ ਜੈਸਮੀਨ ਨੇ ਦੂਸਰਾ ਸਥਾਨ ਹਾਸਿਲ ਕਰ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਪ੍ਰਾਪਤੀ 'ਤੇ ਸਕੂਲ ਦੇ ਡਾਇਰੈਕਟਰ ਅਨੁੱਜ ਤੋਲਾ ਤੇ ਅਮਿਤ ਤੋਲਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ |