15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਣਾ 'ਚ 100 ਦਿਨਾਂ ਦਾ ਗਾਰੰਟੀ ਕੰਮ ਲੈਣ ਲਈ ਮਨਰੇਗਾ ਵਰਕਰਾਂ ਨੂੰ ਕੀਤਾ ਜਾਗਰੂਕ

ਅਜੀਤ ਡੈਸਕ 05-12-2025
ਕੋਟਫ਼ਤੂਹੀ, 4 ਦਸੰਬਰ (ਅਟਵਾਲ)-ਮਨਰੇਗਾ ਵਰਕਰਾਂ ਨੂੰ 100 ਦਿਨੰ ਦਾ ਗਰੰਟੀ 'ਤੇ ਕੰਮ ਨਹੀਂ ਬੇਰੁਜ਼ਗਾਰੀ ਭੱਤਾ ਲੈਣ, ਕੰਮ ਕਰਨ ਸਮੇਂ ਸਾਫ਼ ਪੀਣ ਵਾਲਾ ਪਾਣੀ, ਫ਼ਸਟ ਏਡ ਮੈਡੀਕਲ ਬਾਕਸ ਮੁਹੱਈਆ ਕਰਵਾਉਣ ਨੂੰ ਲੈ ਕੇ ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਭਾਣਾ ਵਿਖੇ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਵਰਕਰਾਂ ਨੂੰ ਮਨਰੇਗਾ ਐਕਟ 2005 ਦੇ ਪ੍ਰਤੀ ਜਾਗਰੂਕ ਕਰਦਿਆਂ ਦਸਿਆ ਕਿ ਹਰ ਸਾਲ 31 ਮਾਰਚ ਤੋਂ ਬਾਅਦ ਹਰੇਕ ਮਨਰੇਗਾ ਵਰਕਰ ਨੂੰ 100 ਦਿਨਾ ਦੇ ਕੰਮ ਲਈ ਮੰਗ ਕਰਨੀ ਲਾਜ਼ਮੀ ਹੈ, ਜਿਸ ਤੋਂ ਬਿਨਾਂ ਬੇਰੁਜ਼ਗਾਰੀ ਭੱਤਾ ਮਿਲਣਾ ਅਸੰਭਵ ਹੈ | ਕੰਮ ਦੀ ਮੰਗ ਵਾਲੀ ਐਪਲੀਕੇਸ਼ਨ ਦੇਣ ਤੋਂ ਬਾਅਦ 15 ਦਿਨਾਂ ਦੇ ਅੰਦਰ ਕੰਮ ਮੁਹੱਈਆ ਕਰਵਾਉਣਾ ਲਾਜ਼ਮੀ ਹੈ, ਇਹ ਵੀ ਹੈ ਕਿ ਅਗਰ ਕੰਮ ਕਰਨ ਦੇ ਪੈਸੇ ਦਾ ਭੁਗਤਾਨ 15 ਦਿਨਾਂ ਵਿਚ ਨਹੀਂ ਹੁੰਦਾ ਤਾਂ ਮਨਰੇਗਾ ਵਰਕਰ ਮਜ਼ਦੂਰੀ ਭੁਗਤਾਨ ਕਾਨੂੰਨ 1936 ਦੇ ਤਹਿਤ 1500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਮੁਆਵਜ਼ਾ ਲੈਣ ਦਾ ਹੱਕ ਰੱਖਦਾ ਹੈ | ਮਨਰੇਗਾ ਵਰਕਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਪਿੰਡ ਵਿਚ ਕਦੇ ਵੀ 100 ਦਿਨ ਲਈ ਕੰਮ ਨਹੀਂ ਮਿਲਿਆ ਅਤੇ ਨਾ ਹੀ ਕਦੇ ਬੇਰੁਜ਼ਗਾਰੀ ਭੱਤਾ ਮਿਲਿਆ, ਜਦੋਂ ਪਿੰਡ ਵਿਚ ਅਨੇਕਾਂ ਕੰਮ ਮਨਰੇਗਾ ਵਰਕਰਾਂ ਦੇ ਕਰਨ ਲਈ ਹਨ | ਉਨ੍ਹਾਂ ਦੱਸਿਆ ਕਿ ਜਲਦੀ ਹੀ ਭਾਣਾ ਦੇ ਮਨਰੇਗਾ ਵਰਕਰਾਂ ਨੰੂ ਨਾਲ ਲੈ ਕੇ ਮਾਹਿਲਪੁਰ ਬੀ.ਡੀ.ਪੀ.ਓ. ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਹਰਮੇਸ਼ ਕੁਮਾਰ ਨੂੰ ਮਨਰੇਗਾ ਮੂਵਮੈਂਟ ਦਾ ਪ੍ਰਧਾਨ ਵੀ ਨਿਯੁਕਤ ਕੀਤਾ, ਇਸ ਮੌਕੇ ਮੇਟ ਕਰਮਜੀਤ ਕੌਰ, ਪਰਮਜੀਤ ਸਿੰਘ, ਜਗਦੀਪ ਸਿੰਘ, ਸੀਮਾ ਰਾਣੀ, ਰਮਨ, ਰਾਜ ਰਾਣੀ, ਰਮਨਦੀਪ ਕੌਰ, ਸੁਖਵਿੰਦਰ ਕੌਰ, ਗੁਰਜਿੰਦਰ ਕੌਰ ਅਤੇ ਸਰਬਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਜ਼ੋਨਲ ਸ਼ੂਟਿੰਗ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਕਾਲੀ ਤੇ ਕਾਂਗਰਸੀਆਂ ਸਮੇਤ ਵਿਰੋਧੀ ਪਾਰਟੀਆਂ ਨੂੰ ਨਹੀਂ ਮਿਲ ਰਹੇ ਉਮੀਦਵਾਰ-ਬਰਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।