21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਏਸ਼ੀਆ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਮੈਡਲ ਜਿੱਤਣ ਵਾਲੇ ਜੁਗਿੰਦਰ ਸਿੰਘ ਦਾ ਸਨਮਾਨ <br/>

ਅਜੀਤ ਡੈਸਕ 25-11-2025
ਮਾਹਿਲਪੁਰ, 24 ਨਵੰਬਰ (ਰਜਿੰਦਰ ਸਿੰਘ)-ਤਾਮਿਲਨਾਡੂ ਦੇ ਸ਼ਹਿਰ ਚੇਨਈ ਵਿਚ ਹੋਈਆ 23ਵੀਂ ਏਸ਼ੀਆ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਪਿੰਡ ਸ਼ੇਰਗੜ੍ਹ ਦੇ ਵਸਨੀਕ 70 ਸਾਲਾ ਅਥਲੀਟ ਜੁਗਿੰਦਰ ਸਿੰਘ ਸਰੋਆ ਨੇ ਭਾਰਤ ਲਈ ਖੇਡਦਿਆਂ 70 ਸਾਲ ਤੋਂ ਵੱਧ ਉਮਰ ਗਰੁੱਪ 'ਚ ਵੱਖ-ਵੱਖ ਦੌੜਾਂ 'ਚ ਨਵਾਂ ਏਸ਼ੀਆ ਰਿਕਾਰਡ ਬਣਾਉਂਦੇ ਹੋਏ ਸੋਨੇ, ਸਿਲਵਰ ਦੇ ਤਗਮੇ ਜਿੱਤ ਕੇ ਭਾਰਤ ਸਮੇਤ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਤੇ ਆਪਣੇ ਇਲਾਕੇ ਮਾਹਿਲਪੁਰ ਦਾ ਨਾਂ ਰੌਸ਼ਨ ਤੇ ਡੇਰਾ ਸ਼ੇਰਪੁਰ ਕੱਲਰਾਂ ਵਿਖੇ ਸੰਤ ਰਮੇਸ਼ ਦਾਸ ਵਲੋਂ ਸਨਮਾਨ ਕੀਤਾ ਗਿਆ | ਜਾਣਕਾਰੀ ਅਨੁਸਾਰ ਜੁਗਿੰਦਰ ਸਿੰਘ ਸਰੋਆ ਨੇ ਦੱਸਿਆ ਕਿ 4 ਤੋਂ 9 ਨਵੰਬਰ ਨੂੰ ਚੇਨਈ 'ਚ ਮਾਸਟਰ ਅਥਲੀਟ ਫੈਡਰੇਸ਼ਨ ਆਫ਼ ਇੰਡੀਆ ਵਲੋਂ ਤੱਕ ਕਰਵਾਈਆਂ 23ਵੀਂ ਏਸ਼ੀਆ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਉਸ ਵਲੋਂ ਭਾਗ ਲੈਂਦੇ ਹੋਏ 800 ਮੀਟਰ ਦੌੜ 'ਚ ਪਹਿਲੇ ਸਥਾਨ 'ਤੇ ਰਹਿ ਕੇ ਗੋਲਡ ਮੈਡਲ, 1500 ਮੀਟਰ ਦੀ ਦੌੜ 'ਚ ਸਿਲਵਰ ਮੈਡਲ ਹਾਸਲ ਕੀਤਾ | ਇਸੇ ਤਰ੍ਹਾਂ 15 ਤੇ 16 ਨਵੰਬਰ ਨੂੰ ਸੰਗਰੂਰ 'ਚ ਮਸਤੂਆਣਾ ਵਿਖੇ ਹੋਈਆਂ ਐਥਲੈਟਿਕ ਦੌੜਾਂ 'ਚ ਉਸ ਨੇ 800 ਮੀਟਰ, 1500 ਮੀਟਰ ਤੇ 5000 ਮੀਟਰ 'ਚ ਤਿੰਨਾਂ 'ਚੋਂ ਗੋਲਡ ਮੈਡਲ ਹਾਸਲ ਕੀਤੇ | ਉਨ੍ਹਾਂ ਦੱਸਿਆ ਕਿ ਉਸ ਨੇ ਇੰਟਰਨੈਸ਼ਨਲ ਤੇ ਨੈਸ਼ਨਲ ਪੱਧਰ 'ਤੇ ਹੋਈਆਂ ਬਹੁਤ ਸਾਰੀਆਂ ਮੈਰਾਥਨ ਕਰਕੇ ਹੁਣ ਤੱਕ ਗੋਲਡ, ਸਿਲਵਰ ਮੈਡਲ ਪ੍ਰਾਪਤ ਕਰਦੇ ਪੰਜਾਬ, ਜ਼ਿਲ੍ਹੇ ਤੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕਰ ਚੁੱਕਾ ਹੈ |

ਪਿਛਲੀ ਖ਼ਬਰ ਪਿੰਡ ਮਸੀਤੀ ਦੇ ਕਿ੍ਕਟ ਟੂਰਨਾਮੈਂਟ 'ਤੇ ਜਲੰਧਰ ਦੀ ਟੀਮ ਕਾਬਜ਼ <br/> ਅਗਲੀ ਖ਼ਬਰ ਦੁਆਬਾ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ 90 ਕਿਸਾਨਾਂ ਦੀ ਵਿੱਤੀ ਸਹਾਇਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।