21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਦੁਆਬਾ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ 90 ਕਿਸਾਨਾਂ ਦੀ ਵਿੱਤੀ ਸਹਾਇਤਾ <br/>

ਅਜੀਤ ਡੈਸਕ 25-11-2025
ਮਾਹਿਲਪੁਰ, 24 ਨਵੰਬਰ (ਰਜਿੰਦਰ ਸਿੰਘ)-ਦੁਆਬਾ ਸਿੱਖ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਇਲਾਕੇ ਦੀਆਂ ਸੰਗਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਵੱਡੇ ਸਹਿਯੋਗ ਨਾਲ ਪੰਜਗਰਾਈਾ, ਗੱਗਰ ਅਤੇ ਡੇਰਾ ਬਾਬਾ ਨਾਨਕ ਆਦਿ ਦੇ 90 ਦੇ ਕਰੀਬ ਕਿਸਾਨਾਂ ਦੀ ਮਾਇਕ ਮਦਦ ਕੀਤੀ | ਇਸ ਸਬੰਧੀ ਜਥੇਦਾਰ ਹਰਬੰਸ ਸਿੰਘ ਸਰਹਾਲਾ ਨੇ ਦੱਸਿਆ ਕਿ ਇਹ ਨਕਦ ਸਹਾਇਤਾ ਪੰਜਗਰਾਈਾ ਦੇ ਮੋਹਤਵਾਰ ਰਸ਼ਪਾਲ ਸਿੰਘ, ਗਗਰ ਪਿੰਡ ਦੇ ਦਲਜੀਤ ਸਿੰਘ, ਡੇਰਾ ਬਾਬਾ ਨਾਨਕ ਦੇ ਮੁਖ਼ਤਿਆਰ ਸਿੰਘ ਦੇ ਰਾਹੀਂ ਅਤੇ ਗੁਰਦੁਆਰਾ ਰਾਮਦਾਸ ਦੇ ਮੈਨੇਜਰ ਭਾਈ ਹਰਪ੍ਰੀਤ ਸਿੰਘ ਅਤੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਸਤਨਾਮ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਮਾਇਕ ਸਹਾਇਤਾ ਕਰਨ ਦਾ ਮੁੱਖ ਉਦੇਸ਼ ਉਨ੍ਹਾਂ ਪਿੰਡਾਂ ਵਾਸੀਆਂ ਤੇ ਜ਼ਿਮੀਂਦਾਰਾਂ ਜਿਨ੍ਹਾਂ ਦਾ ਹੜ੍ਹਾਂ ਦੌਰਾਨ ਬਹੁਤ ਨੁਕਸਾਨ ਹੋ ਗਿਆ ਸੀ, ਦਾ ਮੁੜ ਵਸੇਵਾ ਕਰਨਾ ਹੈ | ਇਸ ਮੌਕੇ ਸਰਪੰਚ ਰਸ਼ਪਾਲ ਸਿੰਘ ਬਦੋਵਾਲ, ਜਥੇਦਾਰ ਸੁਰਜੀਤ ਸਿੰਘ ਖ਼ਾਨਪੁਰ, ਪਿੰ੍ਰ. ਰੁਪਿੰਦਰਜੋਤ ਸਿੰਘ, ਸਤਨਾਮ ਸਿੰਘ, ਅਜੀਤ ਸਿੰਘ ਨੰਗਲ ਖਿਡਾਰੀਆ, ਨਵਜੋਤ ਸਿੰਘ ਬੜੀਆਂ, ਮੋਤਾ ਸਿੰਘ ਜੇ.ਈ. ਅਤੇ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਏਸ਼ੀਆ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਮੈਡਲ ਜਿੱਤਣ ਵਾਲੇ ਜੁਗਿੰਦਰ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ 350 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।