01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਵਿਸ਼ਵ ਕੈਂਸਰ ਕੇਅਰ ਸੰਸਥਾ ਵਲੋਂ ਕੈਂਸਰ ਜਾਂਚ ਕੈਂਪ ਲਗਾਇਆ

ਵਿਸ਼ਵ ਕੈਂਸਰ ਕੇਅਰ ਸੰਸਥਾ ਵਲੋਂ ਦਿਓਵਾਲ ਵਿਖੇ ਕੈਂਸਰ ਜਾਂਚ ਕੈਂਪ ਲਗਾਉਣ ਸਮੇਂ ਸੰਸਥਾ ਮੁਖੀ ਕੁਲਦੀਪ ਸਿੰਘ ਧਾਲੀਵਾਲ, ਨਾਲ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਕੈਨੇਡਾ ਅਤੇ ਹੋਰ ਪ੍ਰਬੰਧਕ | ਤਸਵੀਰ : ਸਤਵੰਤ ਸਿੰਘ ਥਿਆੜਾ <br/> 24-11-2025
ਨਸਰਾਲਾ, 23 ਨਵੰਬਰ (ਸਤਵੰਤ ਸਿੰਘ ਥਿਆੜਾ)-ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਕੈਲਗਿਰੀ, ਕੈਨੇਡਾ ਤੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਪੰਮਾ ਕੈਨੇਡਾ ਵਲੋਂ ਸਮੂਹ ਇਲਾਕਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦਿਓਵਾਲ ਵਿਖੇ ਵਿਸ਼ਵ ਕੈਂਸਰ ਕੇਅਰ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਕੈਂਸਰ ਚੈਪਅਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸੰਸਥਾ ਦੇ ਸੰਥਾਪਕ ਇੰਗਲੈਂਡ ਨਿਵਾਸੀ ਕੁਲਵੰਤ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ | ਕੈਂਪ ਦੀ ਅਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਬਾਬਾ ਪਰਮਿੰਦਰ ਸਿੰਘ ਡਗਾਣੇ ਵਾਲੇ, ਪਾਈ ਪਰਮਜੀਤ ਸਿੰਘ ਗੁਰਬਿੰਦਰ ਪਿਆਲਾਂ ਵਲਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਇੰਟਰਨੈਸ਼ਨਲ ਕਵੀਸ਼ਰ ਭਾਈ ਤਰਲੋਚਨ ਸਿੰਘ ਦੋਲੀਕਿਆਂ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਕਵੀਸਰੀ ਦੇ ਨਾਲ-ਨਾਲ ਸੰਗਤਾਂ ਨੂੰ ਗੁਰੂ ਇਤਹਾਸ ਵੀ ਸਰਵਣ ਕਰਵਾਇਆ | ਕੈਂਪ 'ਚ ਹਾਜ਼ਰ ਹੋਏ ਡਾ. ਧਰਮਿੰਦਰ ਐਮ. ਡੀ, ਡਾ: ਪੂਜਾ ਮਾਹੀ, ਡਾ. ਮਨਪ੍ਰੀਤ, ਡਾ. ਜਸਪ੍ਰੀਤ, ਡਾ. ਅਭੀਸ਼ੇਕ, ਡਾ. ਅਮਨਪ੍ਰੀਤ ਕੌਰ, ਡਾ. ਪ੍ਰਭਜੋਤ ਕੌਰ ਆਦਿ ਨੇ ਮਰੀਜ਼ਾ ਦਾ ਚੈਕਅਪ ਕੀਤਾ | ਇਸ ਵੇਲੇ ਸੰਸਥਾ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਵਿਆਹ, ਭੋਗ ਤੇ ਹੋਰ ਸਮਾਜਿਕ ਪ੍ਰੋਗਰਾਮ ਸਾਦੇ ਕਰਨ ਲਈ ਪ੍ਰੇਰਦਿਆਂ ਮਨੁੱਖਤਾ ਲਈ ਭਲੇ ਦੇ ਕਾਰਜ ਕਰਨ ਲਈ ਪ੍ਰੇਰਿਆ | ਇਸ ਮੌਕੇ ਪਰਮਜੀਤ ਸਿੰਘ ਕੈਨੇਡਾ ਨੇ ਕੈਂਪ ਵਿੱਚ ਸੇਵਾਦਾਰਾਂ, ਸਮੂਹ ਇਲਾਕਾ ਤੇ ਪਿੰਡ ਵਾਸੀਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਮਰਦ ਤੇ ਔਰਤਾਂ ਦੋਵਾਂ ਦੀ ਕੈਂਸਰ ਜਾਂਚ, ਔਰਤਾਂ ਲਈ ਛਾਤੀ ਅਤੇ ਕੈਂਸਰ ਦੀ ਜਾਂਚ ਜਿਸ ਵਿੱਚ ਮੈਮੋਗ੍ਰਾਫੀ ਟੈਸਟ ਸ਼ਾਮਲ ਹਨ | ਇਸ ਸਮੇਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਫ਼ਰੀ ਐਨਕਾਂ ਵੀ ਦਿੱਤੀਆਂ ਗਈਆਂ | ਕੈਂਪ ਦੋਰਾਨ ਮਰਦ ਅਤੇ ਔਰਤਾਂ ਦੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਟੈਸਟਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਟੈਸਟ ਕੀਤੇ ਗਏ ਤੇ ਲੋੜਵੰਦਾਂ ਨੂੰ ਫ਼ਰੀ ਦਵਾਈਆਂ ਦਿੱਤੀਆਂ ਗਈਆ | ਇਸ ਮੌਕੇ ਬਾਬਾ ਜਸਵਿੰਦਰ ਸਿੰਘ ਬਡਿਆਲਾਂ, ਬਾਬਾ ਰਾਜੂ ਸਿੰਘ, ਅਵਤਾਰ ਸਿੰਘ ਜੋਹਲ ਹੁਸ਼ਿਆਰਪੁਰ, ਆਤਮਾ ਸਿੰਘ ਦਿਓਵਾਲ, ਅਵਤਾਰ ਸਿੰਘ ਕੈਨੇਡਾ, ਸਿਰਰਨਜੀਤ ਕੌਰ ਕੈਨੇਡਾ, ਸਿਮਰਨਜੋਤ ਸਿੰਘ ਕੈਨੇਡਾ, ਜਸਵਿੰਦਰ ਸਿੰਘ ਮੱਲੀ, ਲਖਵੀਰ ਸਿੰਘ ਲੱਖਾ ਇੰਗਲੈਂਡ, ਸਰਪੰਚ ਬਲਰਾਜ ਸਿੰਘ ਖਾਨਪੁਰ ਥਿਆੜਾ, ਮਾ: ਹਰਦੀਪ ਕੁਮਾਰ ਖਾਨਪੁਰ ਥਿਆੜਾ, ਤਰਨਜੀਤ ਸਿੰਘ ਡੱਲੇਵਾਲ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਦੇਵਰਾਜ ਸਿੰਘ, ਸੰਦੀਪ ਸਿੰਘ ਰਾਣਾ, ਜੋਬਨਦੀਪ ਸਿੰਘ, ਤਿਲਕ ਰਾਜ, ਸੁਖਪ੍ਰੀਤ ਸਿੰਘ, ਚਰਨਜੀਤ ਸਿੰਘ, ਅਮਰਜੀਤ ਪਿਆਲਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਲਬੀਰ ਗਿੱਲ ਨੇ ਮਹਿਮੂਦਪੁਰ ਤੋਂ ਲਛਮਣ ਦੀ ਮਾੜੀ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਦਰਸ਼ਨ ਅਕੈਡਮੀ ਦਸੂਹਾ ਵਿਖੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਫੇਸ ਪੇਂਟਿੰਗ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।