17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਮਿ੍ਤੀ ਸ਼ੈਲੀ ਦੀ ਇੰਟਰਨੈਸ਼ਨਲ ਕੇਂਦਰੀ ਵਿਦਿਆਲਾ ਕਾਠਮੰਡੂ ਲਈ ਹੋਈ ਚੋਣ <br/>

ਅਜੀਤ ਡੈਸਕ 03-11-2025
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੀ ਸਮਿ੍ਤੀ ਸ਼ੈਲੀ ਦੀ ਇੰਟਰਨੈਸ਼ਨਲ ਕੇਂਦਰੀ ਵਿਦਿਆਲਾ ਇੰਬੈੈਸੀ ਆਫ਼ ਇੰਡੀਆ ਕਾਠਮਾਂਡੂ ਲਈ ਚੋਣ ਹੋਣ 'ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੋਕੇ ਸਮਿ੍ਤੀ ਸ਼ੈਲੀ ਨੇ ਦੱਸਿਆ ਕਿ ਉਨ੍ਹਾਂ ਨੇ 2005 'ਚ ਕੇਂਦਰੀ ਵਿਦਿਆਲਾ ਭਰਤਪੁਰ (ਰਾਜਸਥਾਨ) ਤੋਂ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਸੀ | ਇਸ ਉਪਰੰਤ ਉਨ੍ਹਾਂ ਨੇ ਕਰੀਬ 10 ਸਾਲ ਆਦਮਪੁਰ ਏਅਰਫੋਰਸ ਸਟੇਸ਼ਨ 'ਚ ਕੰਮ ਕੀਤਾ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਵਿਦਿਆਲਿਆ ਗੱਜਾਂ 'ਚ ਸੇਵਾਵਾਂ ਦਿੱਤੀਆਂ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਾਰਸ਼ਲ ਆਰਟ 'ਚ ਬੈਸਟ ਵਿਮੈਨ ਇਨ ਵੈਪਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਹ ਫਿਟ ਬਾਈਕ ਕਲੱਬ ਤੇ ਸਿਵਲ ਡਿਫੈਂਸ ਦੇ ਵੀ ਮੈਂਬਰ ਹਨ |

ਪਿਛਲੀ ਖ਼ਬਰ ਪ੍ਰਾਇਮਰੀ ਖੇਡਾਂ 'ਚ ਸਕੂਲ ਆਫ਼ ਮਾਰਸ਼ਲ ਆਰਟਸ ਵਲੋਂ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਦਾ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।