17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਵਿਧਾਇਕ ਜਿੰਪਾ ਨੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਦਾ ਕੀਤਾ ਸਵਾਗਤ <br/>

ਅਜੀਤ ਡੈਸਕ 03-11-2025
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜਗਤ ਗੁਰੂ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸੈਸ਼ਨ ਚੌਕ ਵਿਖੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ | ਵਿਧਾਇਕ ਜਿੰਪਾ ਨੇ ਕਿਹਾ ਕਿ ਸਵਾਮੀ ਸ਼ੰਕਰਾਚਾਰੀਆ ਦਾ ਆਗਮਨ ਪੂਰੇ ਹਲਕੇ ਲਈ ਇਕ ਭਾਗਸ਼ਾਲੀ ਮੌਕਾ ਹੈ | ਉਨ੍ਹਾਂ ਦੇ ਦਿਵਿਆ ਉਪਦੇਸ਼ ਅਤੇ ਅਧਿਆਤਮਕ ਵਿਚਾਰ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ | ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਨੇ ਵੀ ਹਾਜ਼ਰ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਧਰਮ, ਸਿੱਖਿਆ ਅਤੇ ਸੇਵਾ ਹੀ ਜੀਵਨ ਦਾ ਆਧਾਰ ਹੈ | ਉਨ੍ਹਾਂ ਸਾਰਿਆਂ ਨੂੰ ਸਮਾਜ ਹਿਤ ਵਿਚ ਕੰਮ ਕਰਨ ਅਤੇ ਸੱਚ ਦੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਵਿਪਨ ਕੁਮਾਰ ਜੈਨ, ਜਸਪਾਲ ਸੁਮਨ, ਸੰਜੇ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮਨਜੋਤ ਕੌਰ, ਸਵਿਤਾ ਸ਼ਰਮਾ, ਕੌਂਸਲਰ ਮਨਜੀਤ, ਬਲਵਿੰਦਰ ਬਾਘਾ, ਬਲਵਿੰਦਰ ਰਾਣਾ, ਖੁਸ਼ੀ ਰਾਮ ਧੀਮਾਨ, ਅਜੇ ਸ਼ਰਮਾ, ਪਵਨ ਸ਼ਰਮਾ, ਮਨੋਜ ਦੱਤਾ, ਰਾਕੇਸ਼ ਕੁਮਾਰ, ਹਰਭਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ, ਸਥਾਨਕ ਪਤਵੰਤੇ ਵਿਅਕਤੀ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ |

ਪਿਛਲੀ ਖ਼ਬਰ ਸਮਿ੍ਤੀ ਸ਼ੈਲੀ ਦੀ ਇੰਟਰਨੈਸ਼ਨਲ ਕੇਂਦਰੀ ਵਿਦਿਆਲਾ ਕਾਠਮੰਡੂ ਲਈ ਹੋਈ ਚੋਣ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।