18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੰਤ ਬਾਬਾ ਹਰੀ ਸਿੰਘ ਦੀ ਯਾਦ 'ਚ ਰਾਤਰੀ ਹਰਿ ਜੱਸ ਕੀਰਤਨ ਦਰਬਾਰ ਕਰਵਾਇਆ <br/>

ਅਜੀਤ ਡੈਸਕ 03-11-2025
ਮਾਹਿਲਪੁਰ, 2 ਨਵੰਬਰ (ਰਜਿੰਦਰ ਸਿੰਘ)-ਪਿੰਡ ਕਹਾਰਪੁਰ ਵਿਖੇ ਸੰਤ ਬਾਬਾ ਹਰੀ ਸਿੰਘ ਦੀ ਯਾਦ ਨੂੰ ਸਮਰਪਿਤ ਸੇਵਾਦਾਰ ਹਰਪ੍ਰੀਤ ਸਿੰਘ ਹੈਪੀ ਦੀ ਦੇਖ-ਰੇਖ 'ਚ ਰਾਤਰੀ ਹਰਿ ਜੱਸ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਸਜਾਏ ਰਾਤਰੀ ਦੀਵਾਨ ਮੌਕੇ ਬਾਬਾ ਹੀਰਾ ਵਾਲੇ ਗੁ.ਬੰਦਾ ਸਿੰਘ ਬਹਾਦਰ, ਭਾਈ ਹਰਭਜਨ ਸਿੰਘ ਸੋਤਲੇ ਵਾਲੇ ਅਤੇ ਭਾਈ ਹਰਦੀਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਿਆ | ਇਸ ਮੌਕੇ ਸਰਪੰਚ ਹਰਨੇਕ ਸਿੰਘ, ਬਲਾਕ ਪ੍ਰਧਾਨ ਵਿਕੀ ਕਹਾਰਪੁਰ, ਸੁਖਵਿੰਦਰ ਕੌਰ ਬੈਂਸ ਸਾਬਕਾ ਸਰਪੰਚ, ਜੀਵਨ ਲਾਲ, ਸਰਬਜੀਤ ਸਿੰਘ ਖਾਬੜਾ, ਨੰਬਰਦਾਰ ਹਰਦਿਆਲ ਸਿੰਘ, ਪੰਡਤ ਹਰਮੇਸ਼ ਲਾਲ, ਮਨਪ੍ਰੀਤ ਸਿੰਘ, ਮਾ. ਕਰਮ ਸਿੰਘ, ਬਾਵਾ ਸਿੰਘ , ਕੁਲਵਿੰਦਰ ਸਿੰਘ ਸਟੇਜ ਸੈਕਟਰੀ , ਗੁਰਮੀਤ ਸਿੰਘ, ਜੁਝਾਰ ਸਿੰਘ, ਸੁਮੀਤ ਬਾਲੀ, ਰਣਜੀਤ ਕੌਰ, ਪੰਚ ਰਜਨੀ ਬਾਲਾ, ਪੰਚ ਸਰਬਜੀਤ ਸਿੰਘ, ਪੰਚ ਮਨਜਿੰਦਰ ਸਿੰਘ ਅਤੇ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ 6 ਦਿਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਸੰਤ ਹਰਚਰਨ ਸਿੰਘ <br/> ਅਗਲੀ ਖ਼ਬਰ ਸਿਵਲ ਸਰਜਨ ਵਲੋਂ ਆਮ ਆਦਮੀ ਕਲੀਨਿਕ ਅਜਨੋਹਾ ਤੇ ਫੁਗਲਾਣਾ ਦੀ ਅਚਨਚੇਤ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।