19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਿਵਲ ਸਰਜਨ ਵਲੋਂ ਆਮ ਆਦਮੀ ਕਲੀਨਿਕ ਅਜਨੋਹਾ ਤੇ ਫੁਗਲਾਣਾ ਦੀ ਅਚਨਚੇਤ ਚੈਕਿੰਗ <br/>

ਅਜੀਤ ਡੈਸਕ 03-11-2025
ਹੁਸ਼ਿਆਰਪੁਰ, 2 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸਿਵਲ ਸਰਜਨ ਡਾ. ਬਲਵੀਰ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਅਜਨੋਹਾ ਅਤੇ ਫੁਗਲਾਣਾ ਦਾ ਅਚਨਚੇਤ ਦੌਰਾ ਕਰਕੇ ਉੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਡਾ. ਬਲਵੀਰ ਕੁਮਾਰ ਨੇ ਕਲੀਨਿਕਾਂ ਦੀ ਕਾਰਗੁਜ਼ਾਰੀ, ਮਰੀਜ਼ਾਂ ਦੇ ਰਿਕਾਰਡ, ਦਵਾਈਆਂ ਦੇ ਸਟਾਕ ਅਤੇ ਸਾਫ਼-ਸਫ਼ਾਈ ਦੀ ਵਿਸਥਾਰਪੂਰਵਕ ਜਾਂਚ ਕੀਤੀ | ਉਨ੍ਹਾਂ ਵੱਲੋਂ ਡਿਊਟੀ 'ਤੇ ਮੌਜੂਦ ਸਮੂਹ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ ਗਈ ਅਤੇ ਸਾਰੇ ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਰਹਿਣ, ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਅਤੇ ਮਰੀਜ਼ਾਂ ਨਾਲ ਸੁਚੱਜੇ ਰਵੱਈਏ ਨਾਲ ਪੇਸ਼ ਆਉਣ ਦੀ ਹਦਾਇਤ ਦਿੱਤੀ ਗਈ | ਸਿਵਲ ਸਰਜਨ ਨੇ ਫਾਰਮੇਸੀ ਸਟੋਰਾਂ ਦੀ ਵੀ ਜਾਂਚ ਕੀਤੀ ਅਤੇ ਉੱਥੇ ਉਪਲਬਧ ਦਵਾਈਆਂ ਦੀ ਸੂਚੀ ਦੀ ਸਮੀਖਿਆ ਕੀਤੀ | ਉਨ੍ਹਾਂ ਸਟਾਫ਼ ਨੂੰ ਬਾਇਓ-ਮੈਡੀਕਲ ਵੇਸਟ ਦੇ ਨਿਪਟਾਰੇ ਸੰਬੰਧੀ ਨਿਯਮਾਂ ਦੀ ਪਾਲਨਾ ਯਕੀਨੀ ਬਣਾਉਣ ਲਈ ਕਿਹਾ | ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਉਦੇਸ਼ ਗਰੀਬ ਅਤੇ ਆਮ ਵਰਗ ਦੇ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ, ਇਸ ਲਈ ਸਟਾਫ਼ ਦਾ ਫ਼ਰਜ਼ ਹੈ ਕਿ ਉਹ ਮਰੀਜ਼ਾਂ ਨਾਲ ਦਿਲੋਂ ਪੇਸ਼ ਆਉਣ ਅਤੇ ਹਰ ਐਮਰਜੈਂਸੀ ਹਾਲਾਤ ਵਿਚ ਜ਼ਿੰਮੇਵਾਰੀ ਨਾਲ ਕਾਰਵਾਈ ਕਰਨ |

ਪਿਛਲੀ ਖ਼ਬਰ ਸੰਤ ਬਾਬਾ ਹਰੀ ਸਿੰਘ ਦੀ ਯਾਦ 'ਚ ਰਾਤਰੀ ਹਰਿ ਜੱਸ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਨੇ ਸੁੰਦਰ ਨਗਰ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।