ਨੰਗਲ ਬਿਹਾਲਾਂ, 21 ਅਕਤੂਬਰ (ਵਿਨੋਦ ਮਹਾਜਨ)-ਨੰਗਲ ਬਿਹਾਲਾਂ ਵਿਖੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਇਕ ਗੁੱਜਰ ਪਰਿਵਾਰ ਦੇ ਕੁੱਲ ਨੂੰ ਅੱਗ ਲੱਗਣ ਦਾ ਸਮਾਚਾਰ ਹੈ | ਇਸ ਸੰਬੰਧੀ ਪਿੰਡ ਦੇ ਸਾਬਕਾ ਸਰਪੰਚ ਪ੍ਰਦੀਪ ਕੁਮਾਰ ਵਿਕੀ ਨੇ ਦੱਸਿਆ ਕਿ ਸੈਂਪੂ ਪੁੱਤਰ ਸ਼ੇਰੂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨੰਗਲ ਬਿਹਾਲਾਂ ਵਿਚ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ, ਦੇ ਕੱੁਲ ਨੂੰ ਬੀਤੀ ਸ਼ਾਮ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਪਰਾਲੀ ਖ਼ਰੀਦਣ ਲਈ ਘਰ ਦੇ ਅੰਦਰ ਰੱਖੀ ਕਰੀਬ 40 ਹਜ਼ਾਰ ਰੁਪਏ ਨਕਦੀ ਤੇ ਉਸ ਦਾ ਆਸ਼ਿਆਨਾ ਸੜ ਕੇ ਸੁਆਹ ਹੋ ਗਏ | ਉਨ੍ਹਾਂ ਪ੍ਰਸ਼ਾਸਨ ਤੋਂ ਇਸ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ |