11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਰੇਲਵੇ ਮੰਡੀ ਸਕੂਲ ਵਲੋਂ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 25-09-2025
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਲਲਿਤਾ ਅਰੋੜਾ ਤੇ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈਆਂ ਜ਼ੋਨਲ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਜੋ ਕਿ ਵੱਖ-ਵੱਖ ਸਥਾਨਾਂ 'ਤੇ ਕਰਵਾਈਆਂ ਗਈਆਂ 'ਚ ਪਿ੍ੰਸੀਪਲ ਰਾਜਨ ਅਰੋੜਾ ਦੀ ਅਗਵਾਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਖਿਡਾਰਨਾਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਹੋਏ ਜ਼ੋਨਲ ਖੇਡ ਮੁਕਾਬਲਿਆਂ ਵਿਚ ਖੋ-ਖੋ ਅੰਡਰ 14 ਪਹਿਲਾ ਸਥਾਨ, ਟੇਬਲ ਟੈਨਿਸ ਅੰਡਰ-14, 17, 19 'ਚ ਪਹਿਲਾ ਸਥਾਨ, ਬਾਸਕਟਬਾਲ ਅੰਡਰ-14 ਤੇ 19 'ਚ ਪਹਿਲਾ ਸਥਾਨ, ਫੁੱਟਬਾਲ ਅੰਡਰ-14 'ਚ ਦੂਜਾ ਸਥਾਨ, ਅੰਡਰ-17, 19 'ਚ ਪਹਿਲਾ ਸਥਾਨ, ਕੁਰਾਸ਼ ਤੇ ਜੂਡੋ 'ਚ ਵੱਖ-ਵੱਖ ਸਥਾਨ ਹਾਸਲ ਕੀਤਾ | ਬਾਕਸਿੰਗ 'ਚ ਤਿੰਨ ਗੋਲਡ, ਕਿੱਕ ਬਾਕਸਿੰਗ 'ਚ 2 ਗੋਲਡ, ਸ਼ਤਰੰਜ ਅੰਡਰ-14 'ਚ ਤੀਸਰਾ ਸਥਾਨ, ਰੱਸਾਕਸ਼ੀ ਅੰਡਰ-14 'ਚ ਤੀਸਰਾ ਸਥਾਨ, ਯੋਗਾ ਅੰਡਰ-14 'ਚ ਦੂਸਰਾ ਸਥਾਨ, ਅੰਡਰ-17 'ਚ ਪਹਿਲਾ ਸਥਾਨ ਤੇ ਐਥਲੈਟਿਕਸ 'ਚ 15 ਮੈਡਲ ਹਾਸਲ ਕੀਤੇ | ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਖੋ-ਖੋ ਅੰਡਰ- 14 ਦੂਸਰਾ ਸਥਾਨ, ਹੈਂਡਬਾਲ ਅੰਡਰ-14 'ਚ ਪਹਿਲਾ ਸਥਾਨ, ਅੰਡਰ-17 'ਚ ਦੂਜਾ ਸਥਾਨ, ਅੰਡਰ-19 'ਚ ਪਹਿਲਾਂ ਸਥਾਨ, ਫੁੱਟਬਾਲ ਅੰਡਰ-14 'ਚ ਦੂਸਰਾ ਸਥਾਨ, ਅੰਡਰ -17 'ਚ ਪਹਿਲਾ ਸਥਾਨ, ਅੰਡਰ-19 'ਚ ਦੂਜਾ ਸਥਾਨ, ਬਾਸਕਟਬਾਲ ਅੰਡਰ-14, 19 'ਚ ਪਹਿਲਾ ਸਥਾਨ, ਟੇਬਲ ਟੈਨਿਸ ਅੰਡਰ-17, 19 'ਚ ਦੂਜਾ ਸਥਾਨ, ਬਾਕਸਿੰਗ ਅੰਡਰ-17, 19 'ਚ ਪਹਿਲਾ ਸਥਾਨ, ਕਿੱਕ ਬਾਕਸਿੰਗ ਅੰਡਰ-19 'ਚ ਪਹਿਲਾ ਸਥਾਨ, ਯੋਗਾ ਆਰਟਿਸਟਿਕ ਰੋਸ਼ਨੀ, ਅੰਜਲੀ ਪਹਿਲਾ ਸਥਾਨ, ਟਰੈਡੀਸ਼ਨਲ ਯੋਗਾ 'ਚ ਸੁਸ਼ਮਿਤਾ ਪਹਿਲਾ ਸਥਾਨ ਹਾਸਲ ਕੀਤਾ |
ਪਿ੍ੰ: ਰਾਜਨ ਅਰੋੜਾ ਨੇ ਕਿਹਾ ਕਿ ਸਰੀਰਕ ਸਿੱਖਿਆ ਅਧਿਆਪਕ ਸਰਬਜੀਤ ਕੌਰ, ਸਿੰਮੀ ਬਾਲਾ ਅਤੇ ਵੱਖ-ਵੱਖ ਖੇਡਾਂ ਦੇ ਕੋਚਾਂ ਦੀ ਸਖ਼ਤ ਮਿਹਨਤ ਸਦਕਾ ਤੇ ਖਿਡਾਰੀਆਂ ਦੀ ਮਿਹਨਤ ਕਰਕੇ ਕੁੱਲ 223 ਮੈਡਲ ਹਾਸਲ ਕੀਤੇ | ਸਕੂਲ ਪਹੁੰਚਣ 'ਤੇ ਪਿ੍ੰ: ਰਾਜਨ ਅਰੋੜਾ ਨੇ ਸੋਨੇ ਦੇ ਤਗਮੇ ਦੇ ਕੇ ਖਿਡਾਰਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਪੁਨੀਤ, ਰਵਿੰਦਰ ਕੌਰ, ਗੁਰਦੀਪ ਕੌਰ, ਮੋਨਿਕਾ ਸ਼ਰਮਾ, ਕਮਲਜੀਤ ਕੌਰ, ਅਲਕਾ ਗੁਪਤਾ, ਜਸਪ੍ਰੀਤ ਕੌਰ, ਸੰਜੀਵ ਅਰੋੜਾ, ਕੁਲਦੀਪ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ 'ਚ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਤੇ ਪੰਜਾਬੀ ਦਿਵਸ ਸਬੰਧੀ ਸਮਾਗਮ ਅਗਲੀ ਖ਼ਬਰ ਬੀਬੀ ਬਲਬੀਰ ਕੌਰ ਬਾਜਵਾ ਨੂੰ ਸ਼ਰਧਾ ਦੇ ਫ਼ੁਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।