23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅੰਬਾਲਾ ਜੱਟਾਂ ਦੀ ਜਸਲੀਨ ਨੇ ਜੂਨੀਅਰ ਨੈਸ਼ਨਲ ਵਿਚ ਕਾਂਸੇ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂਅ ਚਮਕਾਇਆ

ਅਜੀਤ ਡੈਸਕ 02-06-2025
ਦਸੂਹਾ, 1 ਜੂਨ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣ ਜਸਲੀਨ ਨੇ ਪਿ੍ੰਸੀਪਲ ਸੁਖਵਿੰਦਰ ਕੌਰ ਦੀ ਰਹਿਨੁਮਾਈ ਹੇਠ ਚੌਥੀ ਕੈਡਿਟ ਅਤੇ ਜੂਨੀਅਰ ਨੈਸ਼ਨਲ ਤਾਈਕਵਾਂਡੋ ਖੇਡ ਪ੍ਰਤੀਯੋਗਤਾ-2025 ਵਿਚ ਕਾਂਸੇ ਦਾ ਤਗਮਾ ਜਿੱਤਿਆ | ਡਾ. ਕੁਲਦੀਪ ਮਿਨਹਾਸ ਨੇ ਕਿਹਾ ਕਿ ਵਿਦਿਆਰਥਣ ਜਸਲੀਨ ਸਪੁੱਤਰੀ ਡਾ. ਨਿਰਮਲ ਸਿੰਘ ਨੇ ਨੈਸ਼ਨਲ ਪੱਧਰੀ ਤਾਈਕਵਾਂਡੋ ਖੇਡ ਪ੍ਰਤੀਯੋਗਤਾ ਜੋ ਕਿ ਦੇਹਰਾਦੂਨ, ਉੱਤਰਾਖੰਡ ਵਿਖੇ ਹੋਈ, ਵਿਚ ਪੰਜਾਬ ਰਾਜ ਦਾ ਪ੍ਰਤੀਨਿਧਤਵ ਕਰਦੇ ਹੋਏ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਹਾਸਲ ਕੀਤਾ ਤੇ ਕਾਂਸੇ ਦਾ ਤਗਮਾ ਹਾਸਿਲ ਕੀਤਾ | ਪਿ੍ੰਸੀਪਲ ਸੁਖਵਿੰਦਰ ਕੌਰ ਨੇ ਜਸਲੀਨ ਕੌਰ ਦੀ ਇਸ ਪ੍ਰਾਪਤੀ ਲਈ ਵਿਦਿਆਰਥਣ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਆਲ ਇੰਡੀਆ ਰੈਂਕਿੰਗ 'ਚ ਅੰਕਿਤਾ ਸਿੰਘ 18ਵਾਂ ਸਥਾਨ ਲੈ ਕੇ ਬਣੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਅਗਲੀ ਖ਼ਬਰ ਪਿੰਡ ਡੱਫਰ ਵਿਖੇ ਚੌਥਾ ਸ਼ਾਨਦਾਰ ਕਿ੍ਕਟ ਕੱਪ 11 ਜੂਨ ਨੂੰ - ਸੰਦੀਪ ਸਿੰਘ, ਸੋਨੂੰ ਸਹੋਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।