11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗੁਰਦੁਆਰਾ ਗੁਰਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਜੌੜਾ ਭੱਟੀਆਂ ਵਿਖੇ ਜੋੜ ਮੇਲੇ 'ਤੇ ਵਿਸ਼ੇਸ਼

ਅਜੀਤ ਡੈਸਕ 01-06-2025
ਚੌਲਾਂਗ - ਸੰਤ ਬਖ਼ਸ਼ੀਸ਼ ਸਿੰਘ ਜਿਨ੍ਹਾਂ ਨੇ ਨਾਮ ਦੀ ਕਮਾਈ ਕਰਦੇ ਹੋਏ ਦੀਨ ਦੁਨੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਸਿੱਧੇ ਰਸਤੇ ਪਾਇਆ | ਆਪ ਦਾ ਜਨਮ ਪਿਤਾ ਮਾਨ ਸਿੰਘ ਦੇ ਘਰ ਮਾਤਾ ਬਿਸ਼ਨ ਕੌਰ ਦੇ ਘਰ ਪਿੰਡ ਜੌੜਾ ਸੰਨ 1939 ਵਿਚ ਹੋਇਆ | ਆਪ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਸਨ | ਆਪ ਦੇ ਮਾਪਿਆਂ ਵਲੋਂ ਦੁਨਿਆਵੀ ਕੰਮਾਂ ਕਾਰਾਂ ਨਾਲ ਜੋੜਨ ਵਾਸਤੇ ਆਪ ਦੀ ਸ਼ਾਦੀ ਮਾਤਾ ਹਰਭਜਨ ਕੌਰ ਨਾਲ ਕੀਤੀ | ਆਪ ਦੇ ਘਰ ਭਾਈ ਸੁਰਿੰਦਰਪਾਲ ਸਿੰਘ ਲੜਕਾ ਤੇ ਲੜਕੀ ਨੇ ਜਨਮ ਲਿਆ | ਆਪ ਨੇ 1970 ਵਿਚ ਦੀਵਾਲੀ ਵਾਲੇ ਦਿਨ ਡੇਰੇ ਦੀ ਸਥਾਪਨਾ ਕੀਤੀ | ਇਹ ਡੇਰਾ ਹੌਲੀ-ਹੌਲੀ ਪ੍ਰਫੁਲਿਤ ਹੁੰਦਾ ਗਿਆ | ਜੋ ਅੱਜ-ਕੱਲ੍ਹ ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਪਿੰਡ ਜੌੜਾ-ਭੱਟੀਆਂ ਦੇ ਨਾਂਅ ਨਾਲ ਪ੍ਰਸਿੱਧ ਹੈ | ਇਹ ਗੁਰਦੁਆਰਾ ਜੋੜਾ ਭੱਟੀਆਂ ਸੜਕ ਤੇ ਦੋ ਜ਼ਿਲਿ੍ਹਆਂ ਹੁਸ਼ਿਆਰਪੁਰ, ਜਲੰਧਰ ਦੀ ਹੱਦ 'ਤੇ ਸਥਿਤ ਹੈ | ਆਪ ਭਾਵੇਂ 13 ਨਵੰਬਰ 2005 ਨੂੰ ਸਰੀਰਕ ਚੋਲ੍ਹਾ ਤਿਆਗਦੇ ਹੋਏ ਵਾਹਿਗੁਰੂ ਦੇ ਰੰਗ ਬ੍ਰਹਮਲੀਨ ਹੋ ਗਏ ਸਨ | ਆਪ ਵਲੋਂ ਚਲਾਈ ਮਰਿਆਦਾ ਅਨੁਸਾਰ ਭਾਈ ਸੁਰਿੰਦਰਪਾਲ ਸਿੰਘ ਤੇ ਸੰਗਤਾਂ ਵਲੋਂ ਸਲਾਨਾ ਜੋੜ ਮੇਲਾ 1 ਜੂਨ ਨੂੰ ਤਪ ਅਸਥਾਨ ਗੁਰਦੁਆਰਾ ਗੁਰਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 1 ਜੂਨ ਦਿਨ ਐਤਵਾਰ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ ਜਦਕਿ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ |
-ਸੁਖਦੇਵ ਸਿੰਘ
ਪਿਛਲੀ ਖ਼ਬਰ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਸਕੂਲ ਦੇ ਐਨ.ਐਸ.ਐਸ. ਵਿਭਾਗ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ 'ਨੇਸ਼ਨ ਫਸਟ' ਮੁਹਿੰਮ ਦਾ ਸਫਲ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।