20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਦਾ ਦਿਹਾਂਤ

ਅਜੀਤ ਡੈਸਕ 05-12-2025
ਨਵੀਂ ਦਿੱਲੀ, 4 ਦਸੰਬਰ (ਪੀ.ਟੀ.ਆਈ.)-ਸੀਨੀਅਰ ਵਕੀਲ ਤੇ ਮਿਜ਼ੋਰਮ ਦੇ ਸਾਬਕਾ ਰਾਜਪਾਲ, ਸਵਰਾਜ ਕੌਸ਼ਲ ਦਾ ਅੱਜ 73 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਮਰਹੂਮ ਭਾਜਪਾ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਦੇ ਦਿਹਾਂਤ ਨਾਲ ਰਾਜਨੀਤਿਕ ਤੇ ਕਾਨੂੰਨੀ ਜਗਤ ਸੋਗ 'ਚ ਡੁੱਬ ਗਿਆ | ਕੌਸ਼ਲ ਨੂੰ ਉਨ੍ਹਾਂ ਦੀ ਸ਼ਾਨਦਾਰ ਜਨਤਕ ਸੇਵਾ ਤੇ ਕਾਨੂੰਨੀ ਸੂਝ-ਬੂਝ ਲਈ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਦੀ ਧੀ ਤੇ ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਇਕ ਭਾਵੁਕ ਸੋਸ਼ਲ ਮੀਡੀਆ ਪੋਸਟ 'ਚ ਆਪਣੇ ਪਿਤਾ ਦੇ ਦਿਹਾਂਤ ਦਾ ਐਲਾਨ ਕੀਤਾ, ਜਿਸ 'ਚ ਉਨ੍ਹਾਂ ਨੇ ਪਿਤਾ ਦੇ ਪਿਆਰ, ਅਨੁਸ਼ਾਸਨ, ਸਾਦਗੀ, ਦੇਸ਼ ਭਗਤੀ ਤੇ ਸਬਰ ਨੂੰ ਉਨ੍ਹਾਂ ਦੇ ਜੀਵਨ ਦੇ ਮਾਰਗਦਰਸ਼ਕ ਸਿਧਾਂਤ ਦੱਸਿਆ ਹੈ |

ਪਿਛਲੀ ਖ਼ਬਰ ਅਮਰੀਕਾ ਨੇ 2009 ਤੋਂ ਹੁਣ ਤੱਕ 18,822 ਭਾਰਤੀਆਂ ਨੂੰ ਵਾਪਸ ਭੇਜਿਆ ਅਗਲੀ ਖ਼ਬਰ ਸਰਕਾਰ ਨਹੀਂ ਚਾਹੁੰਦੀ ਕਿ ਵਿਰੋਧੀ ਧਿਰਾਂ ਵਿਦੇਸ਼ੀ ਮਹਿਮਾਨਾਂ ਨੂੰ ਮਿਲਣ-ਰਾਹੁਲ ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।