22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪਹਿਲੀ ਫ਼ਿਲਮ ਦੇ ਮਿਲੇ ਸਨ 51 ਰੁਪਏ

ਅਜੀਤ ਡੈਸਕ 25-11-2025

ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' (1960) ਲਈ 51 ਰੁਪਏ ਫ਼ੀਸ ਮਿਲੀ ਸੀ | ਇਹ ਫ਼ੀਸ ਤਿੰਨ ਨਿਰਮਾਤਾਵਾਂ ਨੇ ਮਿਲ ਕੇ ਦਿੱਤੀ ਸੀ | ਅੱਜ ਧਰਮਿੰਦਰ 480 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਸਨ | ਆਪਣੇ ਫ਼ਿਲਮੀ ਕਰੀਅਰ ਦੇ ਇਲਾਵਾ ਉਨ੍ਹਾਂ ਨੇ ਰੀਅਲ ਅਸਟੇਟ, ਪ੍ਰੋਡਕਸ਼ਨ ਹਾਊਸ, ਰੈਸਟੋਰੈਂਟ ਅਤੇ ਸ਼ੇਅਰ 'ਚ ਨਿਵੇਸ਼ ਕਰਕੇ ਵੀ ਪੈਸਾ ਕਮਾਇਆ | 1983 ਵਿਚ ਉਨ੍ਹਾਂ ਨੇ ਆਪਣੇ ਪ੍ਰੋਡਕਸ਼ਨ ਹਾਊਸ ਵਿਜੇਯਤਾ ਫ਼ਿਲਮਜ਼ ਸ਼ੁਰੂ ਕੀਤਾ ਸੀ | ਇਸ ਦੇ ਇਲਾਵਾ ਉਨ੍ਹਾਂ ਨੇ 2022 ਵਿਚ ਹਰਿਆਣਾ 'ਚ ਕਰਨਾਲ ਹਾਈਵੇਅ 'ਤੇ 'ਹੀ-ਮੈਨ' ਨਾਂਅ 'ਤੇ ਇਕ ਰੈਸਟੋਰੈਂਟ ਖੋਲਿ੍ਹਆ ਸੀ ਅਤੇ 'ਗਰਮ ਧਰਮਾ ਢਾਬਾ' 'ਚ ਵੀ ਭਾਈਵਾਲ ਸਨ | ਮੁੰਬਈ 'ਚ ਉਨ੍ਹਾਂ ਦੇ ਕਈ ਫਲੈਟ ਅਤੇ ਬੰਗਲੇ ਹਨ ਅਤੇ ਲੋਨਾਵਲਾ 'ਚ ਇਕ ਫਾਰਮ ਹਾਊਸ ਵੀ ਹੈ | 100 ਏਕੜ 'ਚ ਬਣੇ ਇਸ ਫ਼ਾਰਮ ਹਾਊਸ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਸਾਂਝੀਆਂ ਕੀਤੀਆਂ ਸਨ | ਇਸ ਦੇ ਇਲਾਵਾ ਧਰਮਿੰਦਰ ਲਗਜ਼ਰੀ ਗੱਡੀਆਂ ਦੇ ਵੀ ਸ਼ੌਂਕੀਨ ਸਨ |

ਪਿਛਲੀ ਖ਼ਬਰ ਉਪ-ਰਾਸ਼ਟਰਪਤੀ ਸੀ. ਪੀ. ਰਾਧਾਕਿ੍ਸ਼ਨਨ ਨੇ ਗੁ. ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ 2024 'ਚ ਫਿਰ ਬਦਲਿਆ ਆਨ ਸਕਰੀਨ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।