10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੰਜਾਬ ਤੋਂ ਹਿਮਾਚਲ ਜਾ ਰਿਹਾ ਸ਼ਰਧਾਲੂਆਂ ਦਾ ਟਰੱਕ ਪਲਟਿਆ-4 ਮੌਤਾਂ

ਅਜੀਤ ਡੈਸਕ 24-09-2025
ਸ਼ਿਮਲਾ, 23 ਸਤੰਬਰ (ਪੀ. ਟੀ. ਆਈ.)-ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਇਕ ਮੰਦਰ ਜਾਂਦੇ ਸਮੇਂ ਮੰਗਲਵਾਰ ਨੂੰ ਧਾਲੀਆਰਾ ਨੇੜੇ ਇਕ ਟਰੱਕ ਪਲਟਣ ਕਾਰਨ ਪੰਜਾਬ ਤੋਂ ਆਏ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਲਗਭਗ 20 ਜ਼ਖ਼ਮੀ ਹੋ ਗਏ | ਸ਼ਰਧਾਲੂ ਚਾਮੁੰਡਾ ਦੇਵੀ ਮੰਦਰ ਜਾ ਰਹੇ ਸਨ | ਇਹ ਹਾਦਸਾ ਰਾਣੀਤਾਲ-ਮੁਬਾਰਿਕਪੁਰ ਰਾਸ਼ਟਰੀ ਰਾਜਮਾਰਗ 'ਤੇ ਧਾਲੀਆਰਾ ਨੇੜੇ ਵਾਪਰਿਆ ਜਦੋਂ ਡਰਾਈਵਰ ਨੇ ਟਰੱਕ ਤੋਂ ਕੰਟਰੋਲ ਗੁਆ ਦਿੱਤਾ ਤੇ ਇਹ ਸੜਕ 'ਤੇ ਪਲਟ ਗਿਆ, ਜਿਸ ਕਾਰਨ ਮੌਕੇ 'ਤੇ ਹੀ ਚਾਰ ਵਿਅਕਤੀਆਂ ਦੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਕੁਲਦੀਪ ਸਿੰਘ, ਜਸਮੇਲ ਸਿੰਘ, ਗੋਲਡੀ ਅਤੇ ਜਗਸੀਰ ਸਿੰਘ ਵਜੋਂ ਹੋਈ ਹੈ, ਸਾਰੇ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਹਨ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਬਚਾਇਆ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਬਰਾਮਦ ਕੀਤੀਆਂ | ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਦੇਹਰਾ ਲਿਜਾਇਆ ਗਿਆ, ਜਿੱਥੋਂ ਛੇ ਵਿਅਕਤੀਆਂ ਨੂੰ ਅਗਲੇ ਇਲਾਜ ਲਈ ਡਾ. ਰਾਜੇਂਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ, ਟਾਂਡਾ ਭੇਜ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਰਿਪੋਰਟ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ |


ਪਿਛਲੀ ਖ਼ਬਰ ਕੋਲਕਾਤਾ 'ਚ ਰਿਕਾਰਡ ਮੀਂਹ ਕਰੰਟ ਲੱਗਣ ਨਾਲ 10 ਮੌਤਾਂ <br/> ਅਗਲੀ ਖ਼ਬਰ ਜਸਟਿਸ ਵਰਮਾ 'ਤੇ ਮਹਾਂਦੋਸ਼ ਬਾਰੇ ਸਲਾਹ ਲਈ 2 ਵਕੀਲ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।