10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 45 ਪੈਸੇ ਡਿਗਿਆ

ਅਜੀਤ ਡੈਸਕ 24-09-2025


ਮੁੰਬਈ, 23 ਸਤੰਬਰ (ਪੀ. ਟੀ. ਆਈ.)-ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 45 ਪੈਸੇ ਡਿਗ ਕੇ 88.73 ਦੇ ਨਵੇਂ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ, ਜੋ ਕਿ ਅਮਰੀਕੀ ਐਚ-1ਬੀ ਵੀਜ਼ਾ ਫ਼ੀਸ 'ਚ ਭਾਰੀ ਵਾਧੇ ਦੇ ਮੱਦੇਨਜ਼ਰ ਵਿਦੇਸ਼ੀ ਫ਼ੰਡਾਂ ਦੇ ਲਗਾਤਾਰ ਬਾਹਰ ਜਾਣ ਕਰਕੇ ਹੈ, ਜਿਸ ਨਾਲ ਭਾਰਤੀ ਆਈ.ਟੀ. ਸੇਵਾਵਾਂ ਦੇ ਬਰਾਮਦ ਨੂੰ ਵੱਡਾ ਝਟਕਾ ਲੱਗਣ ਦੀ ਉਮੀਦ ਹੈ ਅਤੇ ਇਸ ਤੋਂ ਇਲਾਵਾ, ਘਰੇਲੂ ਬਾਜ਼ਾਰਾਂ ਵਿਚ ਜੋਖਮ ਤੋਂ ਬਚਣਾ ਵੀ ਰੁਪਏ 'ਤੇ ਦਬਾਅ ਪਾ ਸਕਦਾ ਹੈ | ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 88.41 ਪ੍ਰਤੀ ਡਾਲਰ 'ਤੇ ਖੁੱਲਿ੍ਹਆ | ਬਾਅਦ ਵਿਚ ਇਹ ਦਿਨ ਦੇ ਅੰਤ ਵਿਚ 88.82 ਦੇ ਹੇਠਲੇ ਪੱਧਰ 'ਤੇ ਆ ਗਿਆ ਅਤੇ ਅੰਤ ਵਿਚ 88.73 ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ, ਜੋ ਕਿ ਇਸ ਦੇ ਪਿਛਲੇ ਬੰਦ ਤੋਂ 45 ਪੈਸੇ ਦੀ ਤੇਜ਼ ਗਿਰਾਵਟ ਸੀ |

ਪਿਛਲੀ ਖ਼ਬਰ ਭਾਰਤ 'ਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਜਿਸ ਦਾ ਸਿੱਧਾ ਰਿਸ਼ਤਾ 'ਵੋਟ ਚੋਰੀ' ਨਾਲ-ਰਾਹੁਲ ਗਾਂਧੀ ਅਗਲੀ ਖ਼ਬਰ 25 ਲੱਖ ਲੋਕਾਂ ਨੂੰ ਮਿਲੇਗਾ ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।