10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

25 ਲੱਖ ਲੋਕਾਂ ਨੂੰ ਮਿਲੇਗਾ ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ

ਅਜੀਤ ਡੈਸਕ 24-09-2025


ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)- ਸਰਕਾਰ ਨੇ ਨਵਰਾਤਰਿਆਂ ਮੌਕੇ 25 ਲੱਖ ਪ੍ਰਧਾਨ ਮੰਤਰੀ ਉੱਜਵਲਾ ਗੈਸ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ ਰਾਹੀਂ ਉਕਤ ਜਾਣਕਾਰੀ ਦਿੱਤੀ | ਮੋਦੀ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਨਾ ਸਿਰਫ਼ ਔਰਤਾਂ ਨੂੰ ਨਵੀਂ ਖੁਸ਼ੀ ਮਿਲੇਗੀ, ਸਗੋਂ ਨਾਰੀ ਸਸ਼ਕਤੀਕਰਨ ਦੇ ਸਾਡੇ ਸੰਕਲਪਾਂ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ | ਇਸ ਤੋਂ ਪਹਿਲਾਂ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਨਵਰਾਤਰਿਆਂ ਦੇ ਸ਼ੁਰੂ ਹੋਣ ਨਾਲ ਮੁਫ਼ਤ 25 ਲੱਖ ਨਵੇਂ ਉੱਜਵਲਾ ਰਸੋਈ ਗੈਸ ਕੁਨੈਕਸ਼ਨ ਇਸ ਗੱਲ ਦਾ ਸਬੂਤ ਹੈ ਕਿ ਪ੍ਰਧਾਨ ਮੰਤਰੀ ਔਰਤਾਂ ਨੂੰ ਦੇਵੀ ਦੁਰਗਾ ਵਾਂਗ ਸਨਮਾਨ ਦਿੰਦੇ ਹਨ | ਇਸ ਵੇਲੇ ਦੇਸ਼ 'ਚ 10 ਕਰੋੜ 35 ਲੱਖ ਉੱਜਵਲਾ ਗੈਸ ਕੁਨੈਕਸ਼ਨ ਹਨ | 25 ਲੱਖ ਨਵੇਂ ਕੁਨੈਕਸ਼ਨਾਂ ਨਾਲ ਇਹ ਗਿਣਤੀ ਵਧ ਕੇ 10 ਕਰੋੜ 60 ਲੱਖ ਹੋ ਜਾਏਗੀ | ਪੁਰੀ ਨੇ ਕਿਹਾ ਕਿ ਹਰ ਨਵੇਂ ਗੈਸ ਕੁਨੈਕਸ਼ਨ 'ਤੇ ਸਰਕਾਰ 2050 ਰੁਪਏ ਖ਼ਰਚ ਕਰੇਗੀ | ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮੁਫ਼ਤ ਐਲ.ਪੀ.ਜੀ. ਸਿਲੰਡਰ ਦੇ ਨਾਲ ਗੈਸ ਚੁੱਲ੍ਹਾ ਅਤੇ ਰੈਗੂਲੇਟਰ ਮੁਫ਼ਤ ਦਿੱਤੇ ਜਾਂਦੇ ਹਨ |

ਪਿਛਲੀ ਖ਼ਬਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 45 ਪੈਸੇ ਡਿਗਿਆ ਅਗਲੀ ਖ਼ਬਰ ਮਿਸਲ ਸਤਲੁਜ ਤੇ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਖ਼ਿਲਾਫ਼ ਜਤਾਇਆ ਰੋਸ, ਦਿੱਤੇ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।