28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

7 ਸਾਲ ਬਾਅਦ ਚੀਨ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਜ਼ੋਰਦਾਰ ਸਵਾਗਤ

ਅਜੀਤ ਡੈਸਕ 31-08-2025

ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ 'ਤੇ ਸਭ ਦੀਆਂ ਨਜ਼ਰਾਂ
ਤਿਆਨਜਿਨ, 30 ਅਗਸਤ (ਪੀ. ਟੀ. ਆਈ.)-ਸੱਤ ਸਾਲਾਂ ਤੋਂ ਵੱਧ ਸਮੇਂ ਦੇ ਵਕਫ਼ੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿੱਚਰਵਾਰ ਨੂੰ ਚੀਨ ਪਹੁੰਚੇ | ਵਾਸ਼ਿੰਗਟਨ ਦੀਆਂ ਟੈਰਿਫ ਨੀਤੀਆਂ ਕਾਰਨ ਭਾਰਤ-ਅਮਰੀਕਾ ਸਬੰਧਾਂ 'ਚ ਅਚਾਨਕ ਆਈ ਗਿਰਾਵਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ | ਮੋਦੀ ਮੁੱਖ ਤੌਰ 'ਤੇ 31 ਅਗਸਤ ਤੇ 1 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸੰਮੇਲਨ 'ਚ ਸ਼ਾਮਿਲ ਹੋਣ ਲਈ ਚੀਨ 'ਚ ਹਨ | ਹਾਲਾਂਕਿ ਐਤਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਨਿਰਧਾਰਤ ਮੁਲਾਕਾਤ ਵਾਸਿੰਗਟਨ ਦੇ ਟੈਰਿਫ ਟਕਰਾਅ ਦੇ ਮੱਦੇਨਜ਼ਰ ਵਧੇਰੇ ਮਹੱਤਵ ਰੱਖਦੀ ਹੈ, ਜਿਸਨੇ ਦੁਨੀਆ ਭਰ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕੀਤਾ ਹੈ | ਗੱਲਬਾਤ 'ਚ ਮੋਦੀ ਤੇ ਸ਼ੀ 'ਚ ਭਾਰਤ-ਚੀਨ ਆਰਥਿਕ ਸਬੰਧਾਂ ਦਾ ਜਾਇਜ਼ਾ ਲੈਣ ਤੇ ਪੂਰਬੀ ਲੱਦਾਖ ਸਰਹੱਦੀ ਵਿਵਾਦ ਤੋਂ ਬਾਅਦ ਗੰਭੀਰ ਤਣਾਅ 'ਚ ਆਏ ਸਬੰਧਾਂ ਨੂੰ ਹੋਰ ਆਮ ਬਣਾਉਣ ਲਈ ਕਦਮਾਂ 'ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ | ਪ੍ਰਧਾਨ ਮੰਤਰੀ ਆਪਣੇ ਦੋ-ਦੇਸ਼ਾਂ ਦੇ ਦੌਰੇ ਦੇ ਦੂਜੇ ਤੇ ਆਖਰੀ ਪੜਾਅ 'ਚ ਜਪਾਨ ਤੋਂ ਇਸ ਚੀਨੀ ਸ਼ਹਿਰ ਪਹੁੰਚੇ | ਮੋਦੀ ਵਲੋਂ ਸਿਖਰ ਸੰਮੇਲਨ ਦੇ ਹਾਸ਼ੀਏ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਕਈ ਹੋਰ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨ ਦੀ ਵੀ ਉਮੀਦ ਹੈ | ਤਿਆਨਜਿਨ ਦੀ ਆਪਣੀ ਯਾਤਰਾ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਭਾਰਤ ਤੇ ਚੀਨ ਲਈ ਵਿਸ਼ਵ ਆਰਥਿਕ ਵਿਵਸਥਾ 'ਚ ਸਥਿਰਤਾ ਲਿਆਉਣ ਲਈ ਇਕੱਠੇ ਕੰਮ ਕਰਨਾ ਮਹੱਤਵਪੂਰਨ ਹੈ |

ਪਿਛਲੀ ਖ਼ਬਰ ਵਿਦੇਸ਼ ਬੈਠੇ ਬੱਬੂ ਮਾਨ ਨੇ ਹੜ੍ਹ ਪੀੜ੍ਹਤਾਂ ਲਈ ਕਰ'ਤਾ ਵੱਡਾ ਐਲਾਨ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਦਾ ਕਹਿਰ-42 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।